ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਪਲਾਸ਼. ਵਿ- ਪਲ (ਮਾਂਸ) ਅਸ਼ਨ (ਖਾਣ) ਵਾਲਾ. ਮਾਂਸਾਹਾਰੀ। ੨. ਨਿਰਦਯ. ਬੇਰਹਮ। ੩. ਹਰਾ. ਸਬਜ਼। ੪. ਸੰਗ੍ਯਾ- ਢੱਕ. ਕੇਸੂ ਦਾ ਬਿਰਛ. ਪਲਾਹ. Butia Fonzosa ਪਦਮਪੁਰਾਣ ਦੇ ਉੱਤਰ ਖੰਡ ਦੇ ਅਃ ੧੬੦ ਵਿੱਚ ਲਿਖਿਆ ਹੈ ਕਿ ਪਾਰਵਤੀ ਦੇ ਸ਼੍ਰਾਪ ਨਾਲ ਬ੍ਰਹਮਾ ਪਲਾਸ (ਢੱਕ) ਹੋਗਿਆ. ਇਸ ਲਈ ਪਲਾਸ ਬ੍ਰਹਮਾ ਰੂਪ ਹੈ. ਸ਼ਤਪਥ ਬ੍ਰਾਹਮਣ ਵਿੱਚ ਲਿਖਿਆ ਹੈ ਕਿ ਬ੍ਰਹਮਾ ਦੇ ਮਾਸ ਤੋਂ ਪਲਾਸ ਦੀ ਉਤਪੱਤਿ ਹੋਈ ਹੈ. ਪਲਾਸ ਦੇ ਫੁੱਲ (ਕੇਸੂ) ਰੰਗਣ ਦੇ ਕੰਮ ਆਉਂਦੇ ਹਨ. ਅਤੇ ਕਈ ਦਵਾਈਆਂ ਵਿੱਚ ਵਰਤੀਦੇ ਹਨ, ਢੱਕ ਦਾ ਗੂੰਦ ਅਨੇਕ ਰੋਗਾਂ ਦੇ ਦੂਰ ਕਰਨ ਲਈ ਵਰਤੀਦਾ ਹੈ। ੫. ਪੱਤਾ. "ਸੋ ਕੁਲ ਢਾਕ ਪਲਾਸ." (ਸ. ਕਬੀਰ) ਢੱਕ ਦਾ ਪੱਤਾ।#੬. ਫੁਲਾਂ ਦੀ ਪਾਂਖੁੜੀ. "ਬੰਦ ਤੇ ਪਲਾਸਾਖ੍ਯ." (ਸਲੋਹ) ਕਮਲਦਲ ਜੇਹੀ ਜਿਸ ਦੀ ਅੱਖਾਂ ਹਨ। ੭. ਰਾਕ੍ਸ਼੍‍ਸ, ਜੋ ਮਾਂਸ ਖਾਂਦਾ ਹੈ। ੯. ਸ਼ੇਰ ਆਦਿ ਮਾਂਸ ਖਾਣ ਵਾਲਾ ਜੀਵ.


ਬੰਗਾਲ ਦੇ ਨਦੀਆ ਜਿਲੇ ਵਿੱਚ ਭਾਗੀਰਥੀ ਦੇ ਕਿਨਾਰੇ ਇੱਕ ਨਗਰ, ਜਿੱਥੇ ਕਲਾਈਵ (Clive) ਨੇ ਮੁਰਸ਼ਿਦਾਬਾਦ (ਬੰਗਾਲ) ਦੇ ਨਵਾਬ ਸਿਰਾਜੁੱਦੌਲਾ ਪੁਰ ੨੩ ਜੂਨ ਸਨ ੧੭੫੭ ਨੂੰ ਫਤੇ ਪਾਈ। ੨. ਸੰ. पलाशिन्. ਪਲਾਸ਼ੀ. ਵਿ- ਪੱਤਿਆਂ ਵਾਲਾ। ੩. ਪਲ (ਮਾਂਸ) ਆਸ਼ੀ (ਖਾਣ ਵਾਲਾ). ੬. ਸੰਗ੍ਯਾ- ਮਾਂਸਾਹਾਰੀ ਜੀਵ। ੫. ਬਿਰਛ ਜੋ ਪੱਤੇ ਰੱਖਦਾ ਹੈ. "ਪੁਰਾਨੋ ਪਲਾਸੀ ਮਨੋ ਵਾਯੁ ਡਾਰ੍ਯੋ." (ਨਰਸਿੰਘਾਵ)


ਦੇਖੋ, ਤਰਨਤਾਰਨ.


ਦੇਖੋ, ਪਲਾਸ ੪। ੨. ਸੰ. ਪ੍ਰਲਾਪ. ਬਕਬਾਦ. ਵਿਲਾਪ. ਦੇਖੋ, ਕਰਣਪਲਾਹ.


ਦੇਖੋ, ਗੁਰਪਲਾਹ। ੨. ਖਾਲਸਾ ਕਾਲਿਜ ਅਮ੍ਰਿਤਸਰ ਤੋਂ ਡੇਢ ਮੀਲ ਉਤੱਰ ਪੱਛਮ ਇੱਕ ਗੁਰਦੁਆਰਾ, ਜਿੱਥੇ ਪਲਾਹ ਬਿਰਛ ਹੇਠ ਗੁਰੂ ਹਰਗੋਬਿੰਦ ਸਾਹਿਬ ਵਿਰਾਜੇ ਸਨ.