ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸ਼ਾਰ੍‍ਵਰਿਕ ਆਸ. ਸੰਗ੍ਯਾ- ਰਾਤ ਦੇ ਸਮੇਂ ਠੰਢ ਕਰਕੇ ਗਾੜ੍ਹਾ ਹੋਇਆ ਪੋਣ ਅੰਦਰ ਜਲ ਦੇ ਕਣਕਿਆਂ ਦਾ ਸਮੂਹ. ਧੁੰਦ. ਨੀਹਾਰ. "ਸੂਰਜ ਕੀ ਕਿਰਨੇ ਸਰਮਾਸਹਿ ਰੇਨੁ ਅਨੇਕ ਤਹਾਂ ਕਰ ਡਾਰ੍ਯੋ." (ਚੰਡੀ ੧) ਸੂਰਜ ਦੀ ਕਿਰਣਾਂ ਨੇ ਧੁੰਦ ਨੂੰ ਅਨੇਕ ਰੇਣੁ (ਛਿੰਨ ਭਿੰਨ) ਕਰ ਸੁੱਟਿਆ.


ਸਰਮਾ (ਕੁੱਤੀ) ਦਾ ਪਤਿ. ਕੁੱਤਾ। ੨. ਵਿਭੀਸਣ. ਦੇਖੋ, ਸਰਮਾ ੩.


ਫ਼ਾ. [سرمایہ] ਸੰਗ੍ਯਾ- ਪੂੰਜੀ. ਰਾਸਿ. ਸੰਗ੍ਰਹ ਮਾਇਆ.


ਫ਼ਾ. [شرمندہ] ਸ਼ਰਮਿੰਦਹ. ਵਿ- ਲੱਜਿਤ. ਸ਼ਰਮਸਾਰ. "ਜਿਹ ਕਰਣੀ ਹੋਵਹਿ ਸਰਮਿੰਦਾ." (ਧਨਾ ਮਃ ੫)