ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਰੇਵਤੀ ਦਾ ਪਤਿ ਬਲਰਾਮ. ਬਲਭਦ੍ਰ. ਦੇਖੋ, ਰੇਵਤੀ.


ਦੇਖੋ, ਰੇਉੜੀ. "ਖਾਲ ਕਾਢੈ ਰੇਵਰੀ ਕੈ, ਕੋਊ ਕਰੈ ਤਿਲਵਾ." (ਭਾਗੁ ਕ) ਤਿਲਾਂ ਦੀ ਖੱਲ (ਛਿੱਲ) ਲਾਹਕੇ.


ਸੰ. ਸੰਗ੍ਯਾ- ਨਰਮਦਾ ਨਦੀ। ੨. ਉਹ ਦੇਸ਼, ਜਿਸ ਵਿੱਚ ਨਰਮਦਾ ਨਦੀ ਵਹਿਂਦੀ ਹੈ। ੩. ਕਰਣ ਦੀ ਇਸਤ੍ਰੀ। ੪. ਕਾਮ ਦੀ ਇਸਤ੍ਰੀ ਰਤਿ.