ਇ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਜਨਾਸ.


ਸੰ. ਸੰਗ੍ਯਾ- ਪੂਜਾ। ੨. ਜੱਗ.


ਅ਼. [اِجرا] ਸੰਗ੍ਯਾ- ਜਾਰੀ ਕਰਨ ਦੀ ਕ੍ਰਿਯਾ. ਅਮਲ ਵਿੱਚ ਲਿਆਉਣਾ. ਕਿਸੇ ਹੁਕਮ ਨੂੰ ਵਰਤੋਂ ਵਿੱਚ ਲਿਆਉਣ ਦਾ ਭਾਵ. ਜਿਵੇਂ- ਇਜਰਾ ਡਿਗਰੀ ਆਦਿ.


ਅ਼. [اِجلاس] ਸੰਗ੍ਯਾ- ਜਲੂਸ (ਬੈਠਣ) ਦੀ ਥਾਂ। ੨. ਹਾਕਿਮ ਦੀ ਨਿਸ਼ਸ੍ਤਗਾਹ. ਕਚਹਿਰੀ. ਨ੍ਯਾਯਸ਼ਾਲਾ.


ਸੰਗ੍ਯਾ- ਅਜਾ ਸਮੁਦਾਯ. ਬਕਰੀ ਭੇਡਾਂ ਦਾ ਝੁੰਡ। ੨. ਬੱਕਰੀਆਂ ਰੱਖਣ ਦਾ ਵਾੜਾ.


ਅ਼. [اِجازت] ਸੰਗ੍ਯਾ- ਆਗ੍ਯਾ. ਹੁਕਮ। ੨. ਪਰਵਾਨਗੀ. ਮਨਜੂਰੀ.


ਅ਼. [اِضافت] ਇਜਾਫ਼ਤ. ਸੰਬੰਧ ਜੋੜਨ ਵਾਲਾ ਅਤੇ ਸਸ੍ਟਿ ਅਰਥ ਬੋਧਕ ਪ੍ਰਤ੍ਯਯ ਦਾ ਚਿੰਨ੍ਹ. ਇਹ ਗੁਰੁਬਾਣੀ ਵਿੱਚ ਸਿਆਰੀ ਨਾਲ ਵਰਤਿਆ ਹੈ. "ਯਕ ਅਰਜ ਗੁਫਤਮ ਪੇਸਿ ਤੋ." (ਤਿਲੰ ਮਃ ੧) ਇਸ ਗ੍ਰੰਥ ਵਿੱਚ ਇਸ ਦਾ ਇਹ "" ਚਿੰਨ੍ਹ ਹੈ.


ਅ਼. [اِضافہ] ਇਜਾਫਾ. ਸੰਗ੍ਯਾ- ਵ੍ਰਿੱਧਿ. ਬਢਤੀ. ਵਾੱਧਾ.


ਅ਼. [اِجابت] ਜਬਾਬ (ਕ਼ਬੂਲ) ਕਰਨਾ। ੨. ਖੁਲ੍ਹਕੇ ਪਾਖਾਨਾ ਆਉਣਾ.


ਅ਼. [ازار] ਸੰਗ੍ਯਾ- ਪਜਾਮਾ. ਸਲਵਾਰ. ਸੁੱਥਣ, ਘੁਟੁੰਨਾ.


ਫ਼ਾ. [ازاربند] ਸੰਗ੍ਯਾ- ਨਾਲਾ. ਜਿਸ ਨਾਲ ਪਜਾਮਾ ਬੰਨ੍ਹਿਆ ਜਾਵੇ.