ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. गुञ्ज् ਧਾ- ਗੁੰਜਾਰ ਕਰਨਾ. ਅਸਪਸ੍ਟ ਸ਼ਬਦ ਕਰਨਾ। ੨. ਸੰਗ੍ਯਾ- ਧੁਨਿ. ਸ਼ਬਦ "ਗੁੰਜ ਰਹਿਤ ਤਿਂਹ ਪਰ ਸਦਾ." (ਚਰਿਤ੍ਰ ੨੬੬) ੩. ਪ੍ਰਤਿਧ੍ਵਨਿ. ਗੂੰਜ.


ਗੁੰਜ- ਕਰਤ. ਦੇਖੋ, ਗੁੰਜ. "ਗੁੰਜਤ ਸਿੰਘ ਡਕਾਰਤ ਕੋਲ." (ਰਾਮਾਵ) ਗਰਜਦੇ ਹਨ ਸ਼ੇਰ.


ਫ਼ਾ. [گُنجد] ਸਮਾਉਂਦਾ ਹੈ. ਸਮਾਵੇ. ਸਮਾਵੇਗਾ. ਇਸ ਦਾ ਮੂਲ ਹੈ ਗੁੰਜੀਦਨ.


ਸੰਗ੍ਯਾ- ਗੁੰਜਾਰ ਕਰਨਾ. ਗੂੰਜਣਾ. ਦੇਖੋ, ਗੁੰਜ.


ਸੰ. गुञ्जा ਸੰਗ੍ਯਾ- ਰੱਤੀ. ਲਾਲੜੀ. ਰੱਤਕ. ਘੁੰਘਚੀ. Abrus precatorius । ੨. ਨਗਾਰਾ. ਪਟਹ, ਜੋ ਗੁੰਜਾਰ ਕਰਦਾ ਹੈ.


ਦੇਖੋ, ਗੁੰਜਾਯਸ਼.


ਫ਼ਾ. [گُنجان] ਵਿ- ਸੰਘਣਾ. ਬਿਨਾ ਵਿੱਥ. ਅਵਿਰਲ.