ਫ਼ਾ. [تُپک] ਤਪਕ. ਸੰਗ੍ਯਾ- ਛੋਟੀ ਤੋਪ। ੨. ਬੰਦੂਕ. ਤੁਫ਼ੰਗ. "ਓਨੀ ਤੁਪਕ ਤਾਣਿ ਚਲਾਈ." (ਆਸਾ ਅਃ ਮਃ ੧) "ਤੁਪਕ ਤਬਰ ਅਰੁ ਤੀਰ." (ਸਨਾਮਾ) ਦੇਖੋ, ਤੁਫ਼ੰਗ.
ਤੋਪਖ਼ਾਨਾ. "ਡਿਵਢਾ ਚੁਨਤ ਭਈ ਤੁਪਖਾਨਾ." (ਚਰਿਤ੍ਰ ੩੩੨)
ਫ਼ਾ. [تُف] ਵ੍ਯ- ਥੂਕ. ਫਿਟਕਾਰ. ਧਿਕ. ਹਾ!
ਅ਼. [طوُفان] ਤ਼ੂਫ਼ਾਨ. ਸੰਗ੍ਯਾ- ਤ਼ੌਫ਼ (ਚੱਕਰ ਲਾਉਣ) ਦੀ ਕ੍ਰਿਯਾ. ਸਮੁੰਦਰ ਦੀ ਭਯੰਕਰ ਬਾਢ। ੨. ਪ੍ਰਬਲ ਅੰਧੇਰੀ, ਜੋ ਘਨਘਟਾ ਸਾਥ ਮਿਲੀਹੋਈ ਹੋਵੇ. Typhoon । ੩. ਉਪਦ੍ਰਵ. ਝਗੜਾ. "ਤੁਮ ਦਿਸ ਅਨਿਕ ਤੁਫਾਨ ਉਠਾਵਹਿ." (ਗੁਪ੍ਰਸੂ) ੪. ਆਫ਼ਤ. ਆਪੱਤਿ। ੫. ਤੁਹਮਤ. ਦੋਸਾਰੋਪਣ.
nan