ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪਲਤਿ ਹੋਈ. ਦੇਖੋ, ਪਲਿਆ ੨। ੨. ਸੰ. ਪਲਿਘ. ਤੇਲ ਘੀ ਆਦਿ ਕੱਢਣ ਦੀ ਕੜਛੀ.


ਪੱਲੇ ਦਾਮਨ ਮੇਂ. "ਊਠਿ ਤਿਨਾਕੈ ਲਾਗੀ ਪਲੀਆ." (ਮਾਰੂ ਮਃ ੫)


ਫ਼ਾ. [پلید] ਪਲੀਦ. ਵਿ- ਅਪਵਿਤ੍ਰ. ਨਾਪਾਕ। ੨. ਨੀਚ.


ਫ਼ਾ. [پلیتہ] ਪਲੀਤਹ. ਅ. [فتیلہ] ਫ਼ਤੀਲਹ. ਵੱਟੀ ਹੋਈ ਬੱਤੀ. ਦੀਵਾ ਮਚਾਉਣ ਦੀ ਬੱਤੀ। ੨. ਤੋਪ ਨੂੰ ਅੱਗ ਦੇਣ ਦਾ ਤੋੜਾ. "ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ." (ਭੈਰ ਕਬੀਰ) ੩. ਭਾਵ- ਸ਼ਬਦ ਸਪਰਸ਼ ਆਦਿ ਵਿਸੇ, ਜੋ ਮਨ ਨੂੰ ਭੜਕਾਉਂਦੇ ਅਤੇ ਤ੍ਰਿਸਨਾ ਅਗਨਿ ਨੂੰ ਮਚਾਉਂਦੇ ਹਨ. "ਪਾਂਚ ਪਲੀਤਹ ਕਉ ਪਰਬੋਧੈ." (ਗੌਡ ਕਬੀਰ) ੪. ਤੋਪ ਅਤੇ ਬੰਦੂਕ ਦਾ ਉਹ ਛੇਕ, ਜਿਸ ਵਿੱਚਦੀਂ ਬਾਰੂਦ ਨੂੰ ਅੱਗ ਪਹੁੰਚਦੀ ਹੈ। ੫. ਤਾਂਤ੍ਰਿਕ ਲੋਕਾਂ ਦੇ ਮਤ ਅਨੁਸਾਰ ਇੱਕ ਵਸਤ੍ਰ ਦਾ ਡੋਰਾ, ਜਿਸ ਨੂੰ ਤੀਖਣ ਪਦਾਰਥ ਲਾਕੇ ਭੂਤ ਗ੍ਰਸੇ ਪ੍ਰਾਣੀ ਦੇ ਨੱਕ ਨੂੰ ਧੂੰਆਂ ਦਿੱਤਾ ਜਾਂਦਾ ਹੈ."ਝਾਰਤ ਮੰਤ੍ਰਨ ਸੰਗ ××× ਬਹੁਰੋ ਲੇਇ ਪਲੀਤਾ." (ਨਾਪ੍ਰ)