ਡਿੰਗ. ਸੰਗ੍ਯਾ- ਖ਼ੇਮਾ. ਤੰਬੂ.
ਦੇਖੋ, ਗੁਡੀ। ੨. ਪਤੰਗ. ਚੰਗ. "ਆਨੀਲੇ ਕਾਗਦੁ ਕਾਟੀਲੇ ਗੂਡੀ." (ਰਾਮ ਨਾਮਦੇਵ)
ਸੰ. ਵਿ- ਗੁਪ੍ਤ. ਲੁਕਿਆ ਹੋਇਆ। ੨. ਜਿਸ ਦਾ ਮਤਲਬ ਛੇਤੀ ਸਮਝ ਵਿੱਚ ਨਾ ਆਵੇ ਐਸਾ ਵਾਕ। ੩. ਦੇਖੋ, ਗੂੜ ੨.
ਸੰ. गूढार्थ ਸੰਗ੍ਯਾ- ਗੁਪਤ ਅਰਥ.
ਪੰਡਿਤ ਨਿਹਾਲ ਸਿੰਘ ਜੀ ਨਿਰਮਲੇ ਸਾਧੂ ਦਾ ਲਿਖਿਆ ਸੰਸਕ੍ਰਿਤ ਭਾਸਾ ਵਿੱਚ ਜਪੁਜੀ ਦਾ ਟੀਕਾ, ਜਿਸ ਵਿੱਚ ਸ਼ੰਕਰ ਦੇ ਵੇਦਾਂਤ ਸੂਤ੍ਰਾਂ ਦੇ ਭਾਸ਼੍ਯ ਅਨੁਸਾਰ ਜਪੁਜੀ ਦੇ ਪਾਠ ਦਾ ਪ੍ਰਬੰਧ ਅਤੇ ਭਾਵ ਪ੍ਰਗਟ ਕੀਤਾ ਹੈ. ਇਹ ਟੀਕਾ ਕਰੀਬ ਸੰਮਤ ੧੯੪੦ ਦੇ ਤਿਆਰ ਹੋਇਆ ਹੈ.
ਗੁਪਤ ਕਥਨ। ੨. ਇੱਕ ਅਰਥਾਲੰਕਾਰ. ਕਹਿਣਾ ਹੋਰ ਪਰਥਾਇ ਅਥਵਾ ਹੋਰ ਨੂੰ ਸੰਬੋਧਨ ਕਰਕੇ, ਪਰ ਇਸ਼ਾਰਾ ਹੋਰ ਵੱਲ ਕਰਨਾ "ਗੂਢੋਕ੍ਤਿ" ਹੈ. ਇਸ ਦਾ ਨਾਉਂ "ਅਨ੍ਯੋਕ੍ਤਿ" ਭੀ ਹੈ.#ਵ੍ਯਾਜਹਿਂ ਪਰ ਉਪਦੇਸ਼ ਕਰ ਪਰਮ ਚਾਤੁਰੀ ਸੰਗ,#ਅਲੰਕਾਰ ਗੂਢੋਕ੍ਤਿ ਤਹਿਂ ਵਰਣਤ ਕਵਿ ਨਵਰੰਗ.#(ਰਾਮਚੰਦ੍ਰਭੂਸਣ)#ਜਹਿਂ ਸਮਝਾਯੈ ਔਰ ਕੋ ਡਾਰ ਔਰ ਪੈ ਬਾਤ,#ਸੋ ਅਨ੍ਯੋਕ੍ਤਿ ਨਾਮ ਕਵਿ ਵਰਣਤ ਰਸ ਸਰਸਾਤ.#ਉਦਾਹਰਣ-#(੧) ਸਿੰਮਲ ਰੁਖ ਸਰਾਇਰਾ ਅਤਿ ਦੀਰਘ ਅਤਿ ਮੁਚੁ,#ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ?#(ਵਾਰ ਆਸਾ)#(੨) ਹੰਸਾ ਵੇਖ ਤਰੰਦਿਆ ਬਗਾ ਭਿ ਆਇਆ ਚਾਉ,#ਡੁਬਿ ਮੁਏ ਬਗ ਬਪੁੜੇ ਸਿਰ ਤਲਿ ਉਪਰਿ ਪਾਉ.#(ਵਾਰ ਵਡ ਮਃ ੩)#(੩) ਦਾਦੁਰ, ਤੂ ਕਬਹਿ ਨ ਜਾਨਸਿ ਰੇ,#ਭਖਸਿ ਸਿਬਾਲੁ ਬਸਸਿ ਨਿਰਮਲ ਜਲ,#ਅਮ੍ਰਿਤੁ ਨ ਲਖਸਿ ਰੇ.#(ਮਾਰੂ ਮਃ ੧)#(੪) ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ,#ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ.#(ਸ. ਕਬੀਰ)#(੫) ਸਾਰਸ ਕੇ ਨਾਦਨ ਕੋ ਬਾਦ ਨਾ ਸੁਨਤ ਕਹੂੰ#ਨਾਹਕ ਹੀ ਬਕਬਾਦ ਦਾਦੁਰ ਮਹਾ ਕਰੈਂ,#"ਸ਼੍ਰੀ ਪਤਿ" ਸੁ ਕਵਿ ਜਹਾਂ ਔਜ ਨਾ ਸਰੋਜਨ ਕੋ#ਫੂਲੈਂ ਨ ਭੰਭੂਲ ਜਾਂਹਿਂ ਚਿੱਤ ਦੈ ਚਹਾ ਕਰੈਂ,#ਬਕਨ ਕੀ ਬਾਨੀ ਕੀ ਬਿਰਾਜਤ ਹੈ ਰਾਜਧਾਨੀ#ਕਾਈ ਸੋਂ ਕਲਿਤ ਪਾਨੀ ਹੇਰਤ ਹਹਾ ਕਰੈਂ,#ਘੋਂਘਨ ਕੇ ਜਾਲ ਜਾਂਮੇ ਨਰਈ ਸਿਵਾਰ ਤਾਂ ਮੇ#ਏਸੇ ਪਾਪੀ ਤਾਲ ਕੋ ਮਰਾਲ ਲੇ ਕਹਾਂ ਕਰੈਂ?#(੬) ਛੋਟੇ ਛੋਟੇ ਪਾਤ ਕੌਨੇ ਕਾਮ ਕੇ ਨ ਠਹਰਾਤ#ਦੇਖੇ ਛੁਟ ਛਾਂਹ ਮਨ ਕੈਸੇਕੈ ਰਸਾਈਏ,#ਪੈਨੇ ਪੈਨੇ ਕੰਟਕ ਬਿਲੋਕਕੈ ਬਢਤ ਸੂਲ#ਮੂਲ ਹੂ ਮੇ ਠੌਰ ਵਿਸ਼੍ਰਾਮ ਕੋ ਨ ਪਾਈਏ,#"ਲਾਲ" ਕਵਿ ਫੂਲੇ ਫੂਲ ਰਸ ਰੂਪ ਗੰਧ ਬਿਨ#ਸ੍ਵਾਦ ਬਿਨਾ ਫਲ ਮੁਖ ਕੈਸੇਕੈ ਲਗਾਈਏ,#ਤਮ ਹੀ ਕਹੌ ਨ ਹੇ ਬਬੂਰ ਕਹਾਂ ਧਾਰੀ ਮੌਨ?#ਕੌਨ ਆਸ ਰਾਖ ਰਾਵਰੇ ਕੇ ਆਸ ਆਈਏ?#(੭) ਸੁਨੀਏ ਵਿਟਪ ਪ੍ਰਭੁ! ਪੁਹਪ ਤਿਹਾਰੇ ਹਮ#ਰਾਖੀਏ ਹਮੈ ਤੋ ਸ਼ੋਭਾ ਰਾਵਰੀ ਬਢਾਇ ਹੈਂ,#ਤਜਹੋਂ ਹਰਖ ਤੇ, ਨ ਚਾਰੋ ਕਛੁ ਆਪ ਸਨ#ਜਹਾਂ ਜਹਾਂ ਜਾਂਇਂ ਤਹਾਂ ਦੂਨੀ ਛਬਿ ਪਾਇ ਹੈਂ,#ਸੁਰਨ ਚਢੈਂਗੇ ਸੁਰਨਰ ਨ ਚਢੈਂਗੇ ਸੀਸ,#ਸੁਕਵਿ "ਰਹੀਮ" ਹਾਥ ਹਾਥ ਹੀ ਬਿਕਾਇ ਹੈਂ,#ਦੇਸ਼ ਮੇ ਰਹੇਂਗੇ ਪਰਦੇਸ਼ ਮੇ ਰਹੇਂਗੇ, ਕਾਹੂੰ#ਭੇਸ ਮੇ ਰਹੇਂਗੇ ਪਰ ਰਾਵਰੇ ਕਹਾਇ ਹੈਂ.#ਮਹਾਰਾਜਾ ਨਰੇਂਦ੍ਰ ਸਿੰਘ ਸਾਹਿਬ ਪਟਿਆਲਾਪਤਿ ਦੇ ਦਰਬਾਰ ਦੇ ਭੂਖਣ ਭਾਈ ਬਸੰਤ ਸਿੰਘ ਜੀ ਨੇ ਇੱਕ ਸਤਸਈ ਲਿਖੀ ਹੈ, ਜਿਸ ਦੇ ਕੁਝ ਦੋਹੇ ਗੂਢੋਕ੍ਤਿ ਦੇ ਉਦਾਹਰਣਰੂਪ ਅੱਗੇ ਲਿਖੇ ਜਾਂਦੇ ਹਨ-#ਹੰਸ ਅਨ੍ਯੋਕ੍ਤਿ#ਮਿਲ ਹੈਂ ਹੰਸ! ਰਸਾਲ ਫਲ, ਸੀਤਲ ਜਲ ਸੁਭ ਛਾਂਹ, ਵੇ ਮੁਕਤਾ ਬਿਨ ਮਾਨਸਰ, ਮਿਲੈਂ ਆਨ ਸਰ ਨਾਹ. ਮਾਨਸਰੋਵਰ ਮੋਂ ਕਰੈਂ, ਜ੍ਯੋਂ ਤ੍ਯੋਂ ਕਰ ਨਿਰਬਾਹ, ਤੂ ਨ ਸਿੰਧੁ ਤਟ ਜਾਂਨ ਕੀ, ਕਰੈਂ ਹੰਸ! ਚਿਤ ਚਾਹ. ਬਿਨ ਮੁਕਤਾ ਪੁਖਰੀਨ¹ ਮੈ, ਕਬ ਲਗ ਹੋਇ ਨਿਭਾਉ, ਕਗਲਨ ਬਗਲਨ ਮਾਂਝ ਮਿਲ, ਹੰਸ! ਨ ਲੋਗ ਹਸਾਉ. ਤੂ ਮਰਾਲ! ਬੈਠਤ ਕਹਾਂ, ਪੰਖ ਸਵਾਰ ਸਵਾਰ? ਯਹਾਂ ਖੀਰ ਅਰੁ ਨੀਰ ਕੋ, ਰਹਿਤ ਭਾਉ ਇਕਸਾਰ.#ਕਿੰਸ਼ੁਕ² ਅਨ੍ਯੋਕ੍ਤਿ#ਨਹਿ ਪਰਾਗ ਮਕਰੰਦ ਨਹਿ, ਨਹਿ ਸੁਗੰਧਿ ਸੁਖ ਮੂਲ,#ਮਤ ਕਿੰਸ਼ੁਕ ਉਰ ਐਂਠ ਕਰ, ਆਏ ਭ੍ਰਮਰ ਜੁ ਭੂਲ.#ਤੂ ਨ ਗਰਬ ਕਿੰਸ਼ੁਕ ਕੁਸਮ, ਹੈ ਮੁਹਿ ਅਧਿਕ ਸੁਗੰਧ.#ਕਹਾਂ ਭਯੋ ਮਁਡਰਾਤ ਜੋ, ਯਹ ਮਧੁਕਰ ਮਦਅੰਧ?#ਗਜ ਅਨ੍ਯੋਕ੍ਤਿ#ਕਤ ਕੁਟੇਵ³ ਤੋਕੋਂ ਪਰੀ, ਅਰੇ ਕਰੀ! ਮਤਿਕੂਰ,#ਅਬ ਆਨ੍ਯੋ ਅਨ੍ਹਵਾਯ ਤੂ, ਅਬ ਮੇਲਤ ਸਿਰ ਧੂਰ.#ਕਾਕ ਅਨ੍ਯੋਕ੍ਤਿ#ਕਿਤੋ ਕਾਕ ਪ੍ਰਤਿਪਾਲ ਤੂ, ਕਿਤੋ ਲਾਡ ਦੈ ਯਾਂਹਿ.#ਜਬ ਕਬ ਕੋਕਿਲ ਕੇ ਬਚਾ, ਮਿਲੈਂ ਕੋਕਿਲਨ ਮਾਂਹਿ.#ਸਿੰਘ ਅਨ੍ਯੋਕ੍ਤਿ.#ਹਨਤ ਮੇਂਡਕਨ ਕੋ ਕਹਾਂ, ਰੇ ਅਜਾਨ ਮ੍ਰਿਗਰਾਇ?#ਮਾਰ ਮੱਤ ਗਜਰਾਜ ਕੋ, ਸਭ ਪਰਿਵਾਰ ਅਘਾਇ.#ਸਿੰਘ ਤੋਰ ਪਿਤ ਮਾਤ ਨੇ, ਬ੍ਰਿਥਾ ਲਡਾਯੋ ਲਾਡ,#ਅਜਅੰਡਨ ਕੋ ਤਕਤ ਤੂ, ਗਜਗੰਡਨ⁴ ਕੋ ਛਾਡ.#ਆਮ੍ਰ ਅਨ੍ਯੋਕ੍ਤਿ#ਤੂ ਰਸਾਲ ਸਭ ਕੋ ਸੁਖਦ, ਦੇਤ ਸਫਲ ਰਸ ਭੀਨ,#ਯਾਂਹੀ ਤੇ ਬਿਧਿ ਕਰਤ ਨਹਿ, ਤੋਹਿ ਕਬੈ ਪਤਹੀਨ।।⁵.#ਰਸਨਾ ਅਨ੍ਯੋਕ੍ਤਿ#ਰਸਨਾ! ਤੁਵ ਅਸ ਨਾ ਕੋਊ, ਸੀਲਵੰਤ ਸ ਹੁਲਾਸ,#ਕਠਿਨ ਦਸਨਮੈ ਦਿਵਸ ਨਿਸ, ਕਰਤ ਵਯਸ ਭਰ ਵਾਸ.#ਅਰੀ ਜੀਹ, ਪਗਿਯਾ⁶।। ਕਹਿਤ, ਬੋਲ ਬੈਨ ਰਸਬੋਰ,#ਤੋਰ ਕੁਰਖਤੀ ਤਨਕ ਸੀ, ਕਰੈ ਕੁਬਖਤੀ⁷ ਮੋਰ.#ਅਧਰ ਅਨ੍ਯੋਕ੍ਤਿ#ਕਢਨ ਦੇਹੁ ਮਤ ਬਦਨ ਤੇ, ਅਰੇ ਅਧਰ! ਅਸਬੋਲ,#ਨਾਹਕ ਬਸਤ ਪਰੋਸ ਤੁਹ, ਕੂਟੇ ਜਾਹਿਂ ਕਪੋਲ. ਅੱਕ ਅਨ੍ਯੋਕ੍ਤਿ#ਅਰਕ! ਥਲੀ⁸ ਕੇ ਮਾਂਝ ਨਿਜ, ਭਲੀ ਸੁ ਬੈਸ ਬਿਤਾਉ,#ਤੂ ਆਂਬਨ ਕੇ ਮੁਲਕ ਮੈ, ਮਤ ਨਿਜ ਪਤ ਉਤਰਾਉ.#ਬਕ (ਬਗਲਾ) ਅਨ੍ਯੋਕ੍ਤਿ#ਖੀਰ ਨੀਰ ਬਿਲਗਾਵਤੋ, ਜੌ ਬਕ ਮੇਂਡਕ ਖਾਇ,#ਕੋ ਪ੍ਰਤਿਪਾਲਤ ਹੰਸ ਕੋ, ਮੁਕਤਾ ਚੋਗ ਚੁਗਾਇ?#ਅਰੇ ਪਥਿਕ, ਤੁਵ ਦ੍ਰਿਗਨ ਮੈ, ਰਹ੍ਯੋ ਸਾਧੁ ਸ਼ੁਭ ਸੂਝ,#ਯਾ ਬਕ ਕੋ ਬਿਵਹਾਰ ਤੂ, ਮੁਹਿ ਮੇਂਡਕ ਤੇ ਬੂਝ.#ਗਰਧਭ (ਗਧਾ) ਅਨ੍ਯੋਕ੍ਤਿ#ਕਹਾਂ ਭਯੋ ਤੁਹਿ ਪੀਠ ਪਰ, ਲਦੀ ਕਿਤਾਬ ਹਜਾਰ,#ਤੂ ਨ ਮੁਲਾਨੋ ਹੋਇ ਖਰ, ਗੂਨ ਪਲਾਨੋ ਡਾਰ.#ਰੇ ਗਰਧਭ, ਯਾਂਤੇ ਕਹਿਤ ਗਰਧਭ ਤੋਹਿ ਜਹਾਨ,#ਸੀਖ੍ਯੋ ਰੰਚ ਨ ਗ੍ਯਾਨ ਤੈਂ ਹੋਤ ਇਤੇ ਬਡ ਕਾਨ.#ਬਿੜਾਲ (ਬਿੱਲਾ) ਅਨ੍ਯੋਕ੍ਤਿ#ਕਿਤੌ ਕਠਿਨ ਬ੍ਰਤ ਧਾਰ ਕਰ, ਪਰਸੈਂ ਜਾਇ ਕਿਦਾਰ,#ਮਿਟੈ ਮੰਜਾਰ ਨ ਬਿਨ ਕਿਯੇ, ਮੂਖਕ ਮਾਸ ਅਹਾਰ.#ਉੱਲੂ ਅਨ੍ਯੋਕ੍ਤਿ#ਤਵ ਅਖਿਯਨ ਮੈ ਮਿਤ੍ਰ⁹ ਕੀ ਰਹੀ ਨ ਜਬ ਪਹਿਚਾਨ,#ਕਹਿਨ ਲਗ੍ਯੋ ਸਭ ਜਗਤ ਤੁਹਿ, ਨਾਮ ਉਲੂਕ ਬਖਾਨ#ਬਾਗਵਾਨ ਅਨ੍ਯੋਕ੍ਤਿ#ਰੇ ਮਾਲੀ, ਤੁਹਿ ਫਲਨ ਕੀ ਅਭਿਲਾਖਾ ਨ ਲਖਾਇ.#ਤੈਂ ਸਾਖਾਮ੍ਰਿਗ¹⁰ ਵਿਪਨ ਕੇ ਰਾਖਾ ਦਏ ਬਨਾਇ#ਮਾਲੀ! ਜਿਂਹ ਖਾਲੀ ਉਦਰ ਤਿਹ ਫਲ ਦੇਹ ਜਰੂਰ!#ਰਹ੍ਯੋ ਅਘਾਇ ਅਁਗੂਰ ਸੋਂ ਖ੍ਵਾਵਤ ਤਾਂਹਿ ਖਜੂਰ.#ਤਹਿਂ ਨ ਰਾਖ ਮਾਲੀ ਅਰੇ, ਜਹਿ ਫਲ ਭਰੇ ਪਿਯੂਖ,#ਯਾ ਬਾਨਰ ਕੋ ਸੌਂਪ ਤੂ, ਬਰ ਗੂਲਰ ਕੇ ਰੂਖ.#ਕੋਕਿਲ ਕੇਕੀ¹¹ ਕੋ ਸ਼ਬਦ ਸੁਨ ਸੁਹਾਤ ਨਹਿ ਤੋਹਿ,#ਮਾਲੀ, ਲਾਲੀ ਭਾਲ ਕੀ, ਅਬ ਕਛੁ ਕਾਲੀ ਹੋਹਿ,#ਅਰੇ ਬਾਗਵਾਰੇ, ਕਰਤ ਕਤ ਰਤਨਾਰੇ¹² ਨੈਨ?#ਜੌ ਨ ਮਧੁਰ ਫਲ ਦੇਤ ਤੂ, ਬੋਲ ਮਧੁਰ ਮੁਖ ਬੈਨ.#ਬਿੱਲ ਅਨ੍ਯੋਕ੍ਤਿ#ਰਾਖ ਆਪਨੇ ਪਾਸ ਤੂ ਬਿਲ ਅਪਨੀ ਬਖ਼ਸ਼ੀਸ਼,#ਤੋਰ ਫਲਨ ਕੇ ਸਹਿਨ ਕੋ, ਨਹਿਨ ਮੋਰ ਬਲ ਸੀਸ.#ਫੋਰਤ ਸਿਰ ਜਾਚਕਨ ਕੋ, ਦੈ ਫਲ ਅਤਿ ਬੇਸ੍ਵਾਦ,#ਬਿਲ, ਮੁਹਿ ਸਾਚ ਬਤਾਉ ਤੂ, ਕਿਯੋ ਕੌਨ ਉਸਤਾਦ?#ਸੁਲਤਾਨ (ਸਰਵਰ) ਅਨ੍ਯੋਕ੍ਤਿ#ਤੂ ਪਰਧਨ ਹਰਵਾਇ ਕਰ, ਖਾਇ ਖੁਸ਼ੀ ਨਿਤ ਹੋਹਿ,#ਆਯਤ ਕਵਨ ਕੁਰਾਨ ਕੀ, ਆਵਤ ਪਢਨੀ ਤੋਹਿ?#ਪਾਵਤ ਧਾਂਨ ਕੁਧਾਂਨ ਜਹਿਂ, ਤੁਰਤ ਮਨਾਵਤ ਈਦ,#ਜੈਸੋ ਤੂ ਸੁਲਤਾਨ ਹੈਂ, ਤੈਸੇ ਤੋਰ ਮੁਰੀਦ.#ਇੱਖ ਅਨ੍ਯੋਕ੍ਤਿ#ਚੂਮੈਂ ਚਾਟੈਂ ਊਖ ਤੁਹਿ, ਕਿਤੋ ਲਾਇ ਹਿਯ ਹੇਤ,#ਬਿਨ ਕਾਟੇ ਕੂਟੇ ਬਿਨਾ, ਤੂ ਨ ਕਬੈ ਰਸ ਦੇਤ.#ਬਕਰੀ ਅਨ੍ਯੋਕ੍ਤਿ#ਅਜਾ, ਤਿਹਾਰੇ ਪੂਤ ਕੋ, ਜਬ ਕਬ ਸਿਰ ਧੜ ਹੈ ਨ,#ਤੂ ਲਖਦਾਤਾ¹³ ਕੋ ਕਹੈਂ, ਕਿਤੋਂ ਚੂਰਮਾ ਦੈਨ.#ਅਹੋ ਅਜਾ, ਤਵ ਪ੍ਰਕ੍ਰਿਤ ਕੋ ਕਹੋਂ ਕਹਾਂ ਮਤ ਕੂਰ,#ਮੇਂਗਨ ਗਨ ਤੈਂ ਪੂਰਕਰ, ਦੀਨੋ ਦੂਧ ਜਰੂਰ.#ਕਹਾਂ ਭਯੋ ਸਠ ਸ੍ਵਾਨ ਤੁਹਿ, ਦੇਤ ਅਜਾ ਅਤਿ ਤ੍ਰਾਸ,#ਤੂ ਫਰਯਾਦੀ ਜਾਹ ਜਿਨ, ਭੂਖੇ ਭਿੜਹਨ ਪਾਸ¹⁴.#ਅਜਾ, ਤੋਰ ਪਰਵਾਰ ਮੈਂ, ਬਢੈ ਕਿਤੀ ਕਿਨ ਰਾਰ,#ਤੂ ਨ ਜਾਇ ਭਿੜਹਾਨ ਢਿਗ ਨ੍ਯਾਉ ਲੈਨ ਨਿਰਧਾਰ.#ਅਜਾ, ਤਿਹਾਰੇ ਪੂਤ ਕੋ ਮਿਟੈ ਆਪ ਹੀ ਘਾਇ,#ਤੂ ਮਤ ਹਟਵਾਯੋ ਚਹੈਂ, ਸ੍ਵਾਨਨ ਤੇ ਚਟਵਾਇ.#ਮਲਾਹ ਅਨ੍ਯੋਕ੍ਤਿ#ਲਾਵਤ ਵਾਰ ਨ ਪਾਰ ਤੂ ਬਹੀਜਾਤ ਜਲਜਾਨ¹⁵,#ਤੋਰ ਮਲਾਹੀ ਲੈਨ ਕੇ, ਮੈ ਮਲਾਹ! ਕੁਰਬਾਨ.#ਬਾਂਦਰ ਅਨ੍ਯੋਕ੍ਤਿ#ਤੂ ਦੇਖ੍ਯੋ ਬਹੁ ਬਾਰ ਕਪਿ, ਮਟਕਾਵਤ ਦ੍ਰਿਗ ਦੋਇ,#ਹਾਵ ਭਾਵ ਲਖ ਰਾਵਰੇ, ਰੀਝਤ ਲਖ੍ਯੋ ਨ ਕੋਇ.#ਦੀਪਕ ਅਨ੍ਯੋਕ੍ਤਿ#ਅਰੇ ਦਿਯੋ¹⁶, ਤੈਂ ਕਰਦਿਯੋ ਉਜਿਆਰੋ ਘਰ ਮਾਹਿ,#ਤੋਰ ਪਗਨ ਤਰ ਕੋ ਕਬੈ, ਮਿਟਤ ਅਁਧਰੋ ਨਾਹਿ.#ਜਬ ਦੀਪਕ ਬਾਰੋ¹⁷ ਹੁਤੋ, ਥੋ ਉਜਿਯਾਰੋ ਗੇਹ,#ਬਡੋ¹⁸ ਹੋਯਕਰ ਤੈਂ ਕਿਯੋ, ਬਡ ਅੰਧ੍ਯਾਰੋ ਏਹ.#ਭੈਂਸ ਅਨ੍ਯੋਕ੍ਤਿ#ਮਹਿਖ ਤਿਹਾਰੇ ਬਡਨ ਰਹੀ ਸਦਾ ਯਹਿ ਬਾਨ,#ਪਾਛੇ ਪਾਨੀ ਪਿਯਤ ਸਭ ਪਾਇ ਪ੍ਰਥਮ ਘਮਸਾਨ.#ਚਾਤਕ ਅਨ੍ਯੋਕ੍ਤਿ#ਸਭ ਮੇਘਨ ਕੋ ਜਾਚ ਜਿਨ, ਚਾਤ੍ਰਕ! ਚੋਂਚ ਪਸਾਰ,#ਏ ਬਰਸਾਵਨਹਾਰ ਨਹਿ, ਏ ਤਰਸਾਵਨਹਾਰ.#ਚੂਹਾ ਅਨ੍ਯੋਕ੍ਤਿ#ਬਿਘਨਬਿਨਾਸਨ¹⁹ ਕੋ ਬਨ੍ਯੋ, ਤੂ ਬਾਹਨ ਸਿਰਤਾਜ,#ਬਿਘਨ ਕਰਤ ਨਿਸ ਦਿਨ ਫਿਰਤ, ਰੇ ਮੂਖਕ ਨਿਰਲਾਜ.#ਸੂਰ ਅਨ੍ਯੋਕ੍ਤਿ#ਰੇ ਸੂਕਰ, ਕਤ ਫਿਰਤ ਤੂ ਦ੍ਵੈਕ ਦਸਨ ਸਿਤ ਕਾਢ?#ਗਜਮੁਕਤਾ ਚਾਬਨ ਚਹਿਤ, ਵੇ ਸਿੰਘਨ ਕੀ ਦਾਢ.#ਕਹਾਂ ਭਯੋ ਢਿਗ ਰਾਖ ਤੁਹਿ, ਕਰਤ ਸਿੰਘ ਚਿਤਚਾਹ.#ਰੇ ਬੈਰਾਹ, ਸਿਖਾਵਮਤ, ਚਲਨ ਯਾਹਿ ਬੇਰਾਹ²⁰#ਰੇ ਸੂਕਰ ਧਸ ਤਾਲ ਮੈ, ਤੂ ਮਾਰਤ ਖੁਰਤਾਲ,#ਆਵਹਿਂ ਮੰਜੁ ਮਰਾਲ ਤੌ ਕਹਾਂ ਕਾਟ ਹੈਂ ਕਾਲ?#ਬਨ੍ਯੋ ਸਚਿਵ ਜੌ ਸਿੰਘ ਕੋ, ਥੋਰੋ ਖਾਹ ਨਿਲਾਜ,#ਲਖ ਮੋਟਾਪਨ ਨਹਿ ਕਰੈ, ਖੋਟਾਪਨ ਮ੍ਰਿਗਰਾਜ.#ਲਖ੍ਯੋ ਬਹੁਤ ਦਰਯਾਵ ਮੈ, ਤੈਰਤ ਯੁਤ ਪਰਵਾਰ,#ਨਹਿ ਸੂਕਰ, ਤਵ ਪੂਛ ਗਹਿ, ਭਯੋ ਮੁਸਾਫਰ ਪਾਰ.#ਮੀਰਾਂ ਪੀਰ ਅਨ੍ਯੋਕ੍ਤਿ#ਖੇਲਤ ਤੂ ਪਰਤ੍ਰਿਯਨ ਮੇ, ਢੋਲ ਬਜਾਇ ਸੁਛੰਦ,#ਤੂ ਕਹੁ ਕਿਨ ਪੀਰਾਨ ਮੈ, ਰੇ ਮੀਰਾਂ ਮਤਿਮੰਦ?
nan
ਗੁਪਤ ਸਿੱਧਾਂਤ ਵਾਲਾ ਜਵਾਬ. ਵਿਚਿਤ੍ਰ ਅਭਿਪ੍ਰਾਯ ਵਾਲਾ ਉੱਤਰ. ਅਰਥਾਤ, ਜਿਸ ਦੇ ਗੁਪਤ ਭਾਵ ਵਿੱਚ ਚਮਤਕਾਰ ਪਾਇਆ ਜਾਵੇ। ੨. ਇੱਕ ਅਰਥਾਲੰਕਾਰ.#ਸਾਭਿਪ੍ਰਾਯ ਸੁ ਭਾਵ ਜਹਿਂ ਉੱਤਰ ਦੈ ਪਰਬੀਨ,#ਗੂਢੋੱਤਰ ਵਰਣਨ ਕਰੈਂ ਜੇ ਕਬਿੱਤ ਰਸ ਲੀਨ.#(ਰਾਮਚੰਦ੍ਰ ਭੂਸਣ)#ਉਦਾਹਰਣ-#ਹੇ ਯਾਚਕ, ਤੂ ਸਬਰ ਕਰ ਤ੍ਯਾਗੋ ਬੋਜਨ ਆਸ,#ਦੋ ਕੋ ਦੈਕਰ ਖਾਤ ਹੈਂ, ਯੇ ਠਾਕੁਰ ਕੇ ਦਾਸ.#ਕਿਸੇ ਮੰਗਤੇ ਨੇ ਪੁੱਛਿਆ ਕਿ, ਕੀ ਇਸ ਦੇਵਾਲੇ ਤੋਂ ਮੈਨੂੰ ਭੋਜਨ ਮਿਲੇਗਾ? ਇਸ ਦਾ ਗੂਢ ਉੱਤਰ ਮਿਲਿਆ ਕਿ ਇਹ ਪੁਜਾਰੀ ਦੋ ਨੂੰ ਦੇ ਕੇ ਖਾਂਦੇ ਹਨ, ਅਰਥਾਤ ਦੋਵੇਂ ਤਖ਼ਤੇ ਦੇ ਕੇ (ਕਿਵਾੜ ਬੰਦ ਕਰਕੇ) ਭੋਜਨ ਕਰਦੇ ਹਨ.#ਮਾਂਜਾਰ ਇਹਠਾਂ ਇਕ ਆਯੋ,#ਤੁਮ ਕੋ ਹੇਰ ਅਧਿਕ ਡਰਪਾ੍ਯੋ.#(ਚਰਿਤ੍ਰ ੧੧੫)#ਮਾਂਜਾਰ ਦਾ ਅਰਥ ਬਿੱਲਾ ਅਤੇ ਮੇਰਾ ਜਾਰ ਹੈ, ਇਸ ਸ਼ਲੇਸ ਨਾਲ ਗੂਢੋੱਤਰ ਦਿੱਤਾ.
ਸੰ. ਗੋਣੀ. ਸੰਗ੍ਯਾ- ਖੱਚਰ ਬੈਲ ਆਦਿਕ ਪੁਰ ਸਾਮਾਨ ਲੱਦਣ ਦੀ ਥੈਲੀ. ਬੋਰੀ.