ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਤੁਰਕਾਂ ਨਾਲ ਸੰਬੰਧਿਤ. ਤੁਰਕਾਂ ਦਾ। ੨. ਤੁਰਕਾਂ ਜੇਹਾ। ੩. ਸੰਗ੍ਯਾ- ਤੁਰਕ ਸਮੁਦਾਯ. ਤੁਰਕ ਲੋਕ ਦੇਖੋ, ਤੁਰਕਮਾਨ.


ਫ਼ਾ. [تُرکِستان] ਸੰ. ਤੁਰੁਸਕ ਸ੍‍ਥਾਨ. ਏਸ਼ੀਆ ਅਤੇ ਯੂਰੋਪ ਦੇ ਅੰਤਰਗਤ ਇੱਕ ਦੇਸ਼, ਇਸ ਦਾ ਪੂਰਬੀ ਭਾਗ ਚੀਨ ਦੇ ਅਧੀਨ ਹੈ, ਜਿਸ ਦਾ ਰਕਬਾ ੪੩੧, ੮੦੦ ਵਰਗਮੀਲ ਅਤੇ ਆਬਾਦੀ ੧, ੨੦੦, ੦੦੦ ਹੈ. ਪੱਛਮੀ ਤੁਰਕਿਸਤਾਨ ਰੂਸ ਦੇ ਅਧੀਨ ਹੈ, ਜਿਸ ਦਾ ਰਕਬਾ ੪੧੯, ੨੧੯ ਅਤੇ ਆਬਾਦੀ ੭, ੨੦੦, ੦੦੦ ਹੈ। ੨. ਅਨੇਕ ਲੇਖਕਾਂ ਨੇ ਸਲਤਨਤ ਰੂਮ (Turkish Empire) ਨੂੰ ਤੁਰਕਿਸਤਾਨ ਲਿਖ ਦਿੱਤਾ ਹੈ.


ਦੇਖੋ, ਤੁਰਕਣੀ.


ਤੁਰਕ- ਇੰਦ੍ਰ. ਤੁਰਕਰਾਜ. ਭਾਵ- ਔਰੰਗਜ਼ੇਬ. "ਤੁਰਕਿੰਦ ਉਡਿੰਦ ਦਿਨਿੰਦ. ਤਿਨੈ." (ਨਾਪ੍ਰ) ਔਰੰਗਜ਼ੇਬ ਉਡਿੰਦ (ਚੰਦ੍ਰਮਾ) ਨੂੰ, ਦਿਨਿੰਦ (ਸੂਰਜ) ਹਨ.


ਸੰਗ੍ਯਾ- ਤੁਰਕਿਸਤਾਨ ਦੀ ਬੋਲੀ। ੨. ਤੁਰਕਿਸਤਾਨ ਦੀ ਵਸਤੁ। ੩. ਤੁਰਕਿਸਤਾਨ ਦਾ ਘੋੜਾ. "ਤਾਜੀ ਤੁਰਕੀ ਸੁਇਨਾ ਰੁਪਾ." (ਗਉ ਮਃ ੧)


ਸੰਗ੍ਯਾ- ਤੁਰਕ। ੨. ਮੁਸਲਮਾਨ. "ਹਿੰਦੂ ਅੰਨ੍ਹਾਂ, ਤੁਰਕੂ ਕਾਣਾ." (ਗੌਂਡ ਨਾਮਦੇਵ)


ਸੰ. ਸੰਗ੍ਯਾ- ਘੋੜਾ, ਜੋ ਤੁਰ (ਛੇਤੀ) ਗਮਨ ਕਰਦਾ ਹੈ। ੨. ਮਨ. ਚਿੱਤ। ੩. ਵਿ- ਤੇਜ਼ ਚਾਲ ਵਾਲਾ.


ਦੇਖੋ, ਕੇਸੀ.


ਸੰ. ਸੰਗ੍ਯਾ- ਘੋੜੀ.


ਕ੍ਰਿ- ਚਲਣਾ. ਗਮਨ ਕਰਨਾ. ਦੇਖੋ, ਤੁਰ.