ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸੱਰਾਫ ਦਾ ਕਰਮ. "ਐਸਾ ਸਾਹੁ ਸਰਾਫੀ ਕਰੈ." (ਆਸਾ ਅਃ ਮਃ ੧) ੨. ਦੇਖੋ, ਸਰਾਪਿਆ. ਸਰਾਫੀ ਹੋਈ.


ਇਸ ਦਾ ਨਾਉਂ ਇਸਰਾਫੀਲ ਭੀ ਹੈ. ਦੇਖੋ, ਫਰਿਸਤਾ.


ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ.


ਵਿ- ਸ਼ਰਾਬ ਪੀਣ ਵਾਲਾ। ੨. ਸ਼ਰਾਬ ਦੇ ਨਸ਼ੇ ਵਿੱਚ ਮਸਤ. "ਭਾਜਤ ਹੈਂ ਗ੍ਰਹਿ ਛੋਡ ਸਰਾਬੀ."(ਕ੍ਰਿਸਨਾਵ)


ਦੇਖੋ, ਸਰਾਇ.


ਅਸਰਾਰ ਦਾ ਸੰਖੇਪ. ਦੇਖੋ, ਅਸਰਾਰ। ੨. ਅ. [شرار] ਸ਼ਰਾਰ. ਸੰਗ੍ਯਾ- ਅੱਗ ਦੀਆਂ ਚਿਨਨਗਾਰੀਆਂ। ੩. ਭੂਤ ਦਾ ਆਵੇਸ਼. "ਕੌਨ ਸਰਾਰ ਭਯੋ ਇਸ ਕੋ?" (ਨਾਪ੍ਰ)


ਸੰਗ੍ਯਾ- ਇੱਕ ਲੰਮਾ ਘਾਹ, ਜਿਸ ਦੇ ਸਿਰ ਤੇ ਕਾਲੇ ਕੰਡੇ ਹੁੰਦੇ ਹਨ। ੨. ਫਗਵਾੜੇ ਤੋਂ ਪੰਜ ਕੋਹ ਚੜ੍ਹਦੇ ਵੱਲ ਇੱਕ ਪਿੰਡ, ਜਿਸ ਦਾ ਨਾਉਂ "ਗੁਰੂ ਕਾ ਚੱਕ" ਭੀ ਹੈ. ਇਸ ਥਾਂ ਨੌਮੇ ਸਤਿਗੁਰੂ ਜੀ ਬਕਾਲੇ ਤੋਂ ਚੱਲਕੇ ਵਿਰਾਜੇ ਹਨ. ਉਸ ਵੇਲੇ ਦਾ ਇਕ ਪਲਾਸ (ਢੱਕ) ਦਾ ਬਿਰਛ ਹੈ, ਜਿਸ ਨੂੰ "ਗੁਰਪਲਾਹ" ਆਖਦੇ ਹਨ. ਮਹੰਤ ਉਦਾਸੀ ਸਾਧੂ ਹੈ. ਦੇਖੋ, ਗੁਰਪਲਾਹ ਨੰਃ ੩.