ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕ੍ਰਿ. ਵਿ- ਫੌਰਨ. ਛੇਤੀ. ਫੜੱਕ ਦੇਕੇ. "ਜਬ ਦੇਖਿਓ ਬੇੜਾ ਜਰਜਰਾ ਤਬ ਉਤਰਿਪਰਿਓ ਹਉ ਫਰਕਿ." (ਸ. ਕਬੀਰ) ੨. ਵਿੱਥ ਤੇ.
ਦੇਖੋ, ਫਰਕ. "ਆਪੇ ਫਰਕੁ ਕੀਤੋਨੁ ਘਟ ਅੰਤਰਿ." (ਮਾਝ ਅਃ ਮਃ ੩)
ਅ਼. [فرغُل] ਫ਼ਰਗ਼ੁਲ. ਰੂੰਦਾਰ ਲੰਮਾ ਚੋਲਾ.
ਅ਼. [فرض] ਫ਼ਰਜ. ਸੰਗ੍ਯਾ- ਕਰਤਵ੍ਯ. ਡ੍ਯੂਟੀ (zuty). ੨. ਧਾਰਮਿਕ ਕਰਮ, ਜਿਸ ਦਾ ਕਰਨਾ ਜਰੂਰੀ ਹੈ। ੩. ਅਕਾਲੀ ਹੁਕਮ। ੪. ਬਖ਼ਸ਼ਿਸ਼ ਕਰਨਾ। ੫. ਵੇਲਾ ਨਿਯਤ (ਮੁਕ਼ੱਰਿਰ) ਕਰਨਾ। ੬. ਅਟਕਲਣਾ. ਅੰਦਾਜ਼ਾ ਕਰਨਾ.
ਅ਼. [فضی] ਫ਼ਰਜੀ. ਵਿ- ਫ਼ਰਜ ਕੀਤਾ ਹੋਇਆ. ਕਲਪਿਤ ਬਣਾਉਟੀ.
ਫ਼ਾ. [فرزند] ਫ਼ਰਜ਼ੰਦ. ਸੰਗ੍ਯਾ- ਪੁਤ੍ਰ. ਬੇਟਾ. "ਮਕਤਬ ਮਾਂਹਿ ਫਰਜੰਦ ਕੋ ਬਠਾਇਯੇ." (ਨਾਪ੍ਰ)
to inflict or cause ਫੱਟ , wound, cut, gash, slash; also ਫੱਟ ਲਾਉਣਾ
wooden plank or board; signboard, hoarding