ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹੰਸ (ਸੂਰਜ) ਦੀ ਵੰਸ਼. ਸੂਰਜਕੁਲ। ੨. ਪਵਿਤ੍ਰ ਕੁਲ.


ਹੰਸ ਵਾਲਾ. ਬ੍ਰਹਮਾ. "ਤਾਚੇ ਹੰਸਾ ਸਗਲੇ ਜਨਾ." (ਧਨਾ ਨਾਮਦੇਵ) ਉਸ ਤੋਂ ਬ੍ਰਹਮਾ (ਰਜੋਗੁਣ), ਉਸ ਤੋਂ ਸਗਲੇ ਜਨਾ। ੨. ਜੀਵਾਤਮਾ. "ਹੰਸਾ ਸਰਵਰ ਕਾਲ ਸਰੀਰ." (ਗਉ ਕਬੀਰ) ੩. ਸੋਹੰ ਦਾ ਉਲਟ. ਹੰ (ਮੈ) ਸਾ (ਉਹ). "ਨਾਨਕ ਸੋਹੰ ਹੰਸਾ ਜਪੁ ਜਾਪਹੁ." (ਵਾਰ ਮਾਰੂ ੧. ਮਃ ੧)


ਵਿਸਨੁ ਦਾ ਅਵਤਾਰ, ਜੋ ਹੰਸ ਰੂਪ ਹੋਇਆ ਹੈ. ਭਾਗਵਤ ਦੇ ਗ੍ਯਾਰਵੇਂ ਸਕੰਧ ਦੇ ਤੇਰਵੇਂ ਅਧ੍ਯਾਯ ਵਿੱਚ ਕਥਾ ਹੈ ਕਿ ਸਨਕਾਦਿਕਾਂ ਨੇ ਬ੍ਰਹਮਾ ਪਾਸ ਆਤਮਵਿਵੇਕ ਦਾ ਪ੍ਰਸ਼ਨ ਕੀਤਾ, ਜਦ ਬ੍ਰਹਮਾ ਉੱਤਰ ਦੇਣ ਦੀ ਚਿੰਤਾ ਵਿੱਚ ਪੈ ਗਿਆ, ਤਦ ਵਿਸਨੁ ਨੇ ਹੰਸ ਰੂਪ ਧਾਰਕੇ ਤਤ੍ਵਗ੍ਯਾਨ ਦ੍ਰਿੜ੍ਹਾਇਆ.


ਹੰਸ ਦੀ ਮਦੀਨ. ਹੰਸਨੀ.


ਦੇਖੋ, ਹੰਸ। ੨. ਦੇਖੋ, "ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ." (ਵਾਰ ਮਾਝ ਮਃ ੧) ੩. ਅੰਤਹਕਰਣ. "ਕਾਇਆ ਹੰਸੁ ਨਿਰਮਲੁ ਦਰਿ ਸਚੈ ਜਾਣੁ." (ਮਾਰੂ ਸੋਲਹੇ ਮਃ ੩) ੪. ਜੀਵਾਤਮਾ.


ਹੰਸਪੁਤ੍ਰ. ਹੰਸ ਦਾ ਬੱਚਾ. "ਬਗੁਲੇ ਤੇ ਫੁਨਿ ਹੰਸੁਲਾ ਹੋਵੈ." (ਬਸੰ ਮਃ ੧) ਪਾਖੰਡੀ ਤੋਂ ਵਿਵੇਕੀ ਹੋਵੈ.


ਹੰਸ ਦੀ ਈਸ਼੍ਵਰੀ. ਹੰਸ ਤੇ ਸਵਾਰ ਹੋਣ ਵਾਲੀ ਸਰਸ੍ਵਤੀ. "ਕਿ ਹੰਸੇਸੁਰੀ ਹੈ." (ਦੱਤਾਵ)


ਵਿ- ਅਹੰਕਾਰੀ "ਭਿਰੇ ਭੂਮਿ ਹੰਕੰ." (ਵਿਚਿਤ੍ਰ) ੨. ਸੰਗ੍ਯਾ- ਹਾਕ. ਪੁਕਾਰ। ੩. ਹੁੰਕਾਰ. ਹੰਘੂਰਾ। ੪. ਅਹੰਕਾਰ.