ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [قالیچہ] ਕ਼ਾਲੀਚਹ. ਸੰਗ੍ਯਾ- ਉਂਨ ਅਥਵਾ ਸੂਤ ਦਾ ਬੇਲਬੂਟੇ ਦਾਰ ਗੁਦਗੁਦਾ ਵਸਤ੍ਰ, ਜੋ ਫ਼ਰਸ਼ ਪੁਰ ਵਿਛਾਈਦਾ ਹੈ. ਗਲੀਚਾ. ਕਾਲੀਨ. "ਬੀਜਉ ਸੂਝੈ ਕੋ ਨਹੀਂ ਬਹੈ ਦੁਲੀਚਾਪਾਇ." (ਓਅੰਕਾਰ) ਪੁਰਾਣੇ ਸਮੇਂ ਹ਼ਾਕਿਮ ਕਚਹਿਰੀ ਵਿੱਚ ਦੁਲੀਚਾ ਵਿਛਾਕੇ ਬੈਠਦੇ ਸਨ. "ਲਾਲ ਸੁਪੇਦ ਦੁਲੀਚਿਆ." (ਵਾਰ ਮਾਰ ਮਃ ੪) "ਅਵਨਿ ਦੁਲੀਚਾ ਪੈ ਬਿਤਾਨ ਆਛੇ ਆਸਮਾਨ." (ਕਿਸ਼ੋਰ ਕਵਿ)


ਕ੍ਰਿ- ਅ਼ਦਾਲਤ ਦੀ ਗੱਦੀ ਪੁਰ ਬੈਠਣਾ. "ਤਿ ਨਰ ਦੁਲੀਚੈ ਬਹਹਿ." (ਸਵੈਯੇ ਮਃ ੩. ਕੇ) ਦੇਖੋ, ਦੁਲੀਚਾ.


ਦੇਖੋ, ਦੁਲਭ. "ਇਹੁ ਮਾਣਸ ਜਨਮ ਦੁਲੰਭ ਹੈ." (ਆਸਾ ਛੰਤ ਮਃ ੪) "ਹਰਿ ਕੀ ਪੂਜਾ ਦੁਲੰਭ ਹੈ." (ਰਾਮ ਅਃ ਮਃ ੩)


ਦੇਖੋ, ਦੁਵੈਯਾ.


ਦੇਖੋ, ਦੁਆਲ ੨.


ਦੇਖੋ, ਦੁਆਲਭਾਥਾ.


ਇੱਕ ਛੰਦ, ਇਸ ਨੂੰ "ਦੋਵੈ" ਭੀ ਆਖਦੇ ਹਨ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ, ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੨. ਪੁਰ. ਅੰਤ ਗੁਰੁ.#ਉਦਾਹਰਣ-#ਚਰਨਕਮਲ ਕਲਿਮਲਹਿ ਨਿਵਾਰਨ,#ਉਰ ਧਰ ਧ੍ਯਾਨਹਿ ਤਿਨ ਕੋ,#ਸ਼੍ਰੀ ਨਾਨਕ ਇਤਿਹਾਸ ਬਖਾਨੋ,#ਦੁਖਨਾਸ਼ਕ ਪ੍ਰਣ ਜਿਨ ਕੋ. ××× (ਨਾਪ੍ਰ)#੨. ਜੇ ਅੰਤ ਦੋ ਗੁਰੁ ਹੋਣ. ਤਦ ਇਸ ਦੀ "ਸਾਰ" ਅਤੇ "ਲਲਿਤਪਦ" ਸੰਗ੍ਯਾ ਹੈ.#ਉਦਾਹਰਣ-#ਸ਼੍ਰੀਧਰ ਮੋਹਨ ਸਗਲ ਉਪਾਵਨ ਨਿਰੰਕਾਰ ਸੁਖਦਾਤਾ. ××#(ਭੈਰ ਮਃ ੫)