ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ.

nan
ਦੇਖੋ, ਕਾਨਾ ੪.
ਦੇਖੋ, ਕਨਕਟਾ.
ਸੰ. ਕਾਨ੍ਯਕੁਬਜ. ਕਨੌਜ ਸ਼ਹਿਰ. "ਕਾਨਕੁਬਜਈਸ੍ਵਰ ਕੋ ਜਿਨ੍ਯੋ." (ਚਰਿਤ੍ਰ ੨੧੭) ੨. ਕ਼ਨੌਜ ਦੇ ਆਸ ਪਾਸ ਦਾ ਇਲਾਕਾ. ਫਰਰੁਖਾਬਾਦ ਦਾ ਜਿਲਾ। ੩. ਕਨੌਜੀਆ ਬ੍ਰਾਹਮਣ. ਇਸ ਨਾਉਂ ਦਾ ਕਾਰਣ ਰਾਮਾਇਣ ਵਿੱਚ ਇਉਂ ਲਿਖਿਆ ਹੈ-#ਰਾਜਰਿਖੀ ਕੁਸ਼ਨਾਭ ਨੇ ਘ੍ਰਿਤਾਚੀ ਅਪਸਰਾ ਤੋਂ ਸੌ ਕੰਨ੍ਯਾ ਪੈਦਾ ਕੀਤੀਆਂ, ਜਦ ਲੜਕੀਆਂ ਜੁਆਨ ਹੋਈਆਂ, ਤਦ ਵਾਯੁ (ਪੌਣ) ਦੇਵਤਾ ਮੋਹਿਤ ਹੋ ਕੇ ਉਨ੍ਹਾਂ ਨੂੰ ਵਰਣ ਲੱਗਾ. ਲੜਕੀਆਂ ਨੇ ਆਖਿਆ ਕਿ ਪਿਤਾ ਦੀ ਆਗ੍ਯਾ ਬਿਨਾ ਅਸੀਂ ਕਿਸੇ ਨੂੰ ਨਹੀਂ ਵਰਦੀਆਂ. ਇਸ ਪੁਰ ਪੌਣ ਦੇਵਤਾ ਨੇ ਕ੍ਰੋਧ ਕਰਕੇ ਸਾਰੀਆਂ ਕੁੱਬੀਆਂ ਕਰ ਦਿੱਤੀਆਂ. ਕੁਸ਼ਨਾਭ ਨੇ ਉਨ੍ਹਾਂ ਕੁਬੜੀਆਂ ਨੂੰ ਰਾਜਾ ਬ੍ਰਹਮਦੱਤ ਨਾਲ ਵਿਆਹ ਦਿੱਤਾ ਅਤੇ ਸ਼ਾਦੀ ਹੋਣ ਪੁਰ ਉਨ੍ਹਾਂ ਦਾ ਕੁਬੜਾਪਨ ਦੂਰ ਹੋ ਗਿਆ. ਇਨ੍ਹਾਂ ਕੁੱਬੀਆਂ ਕੰਨ੍ਯਾ ਤੋਂ ਗੋਤ ਅਤੇ ਦੇਸ਼ ਦਾ ਨਾਉਂ "ਕਾਨ੍ਯਕੁਬਜ" ਹੋ ਗਿਆ.
ਕ੍ਰਿ- ਗ਼ੌਰ ਨਾਲ ਸੁਣਨਾ. ਧ੍ਯਾਨ ਦੇ ਕੇ ਉਪਦੇਸ਼ ਸੁਣਨਾ. "ਕਹਿਓ ਨ ਕਾਨੁ ਧਰੈ." (ਦੇਵ ਮਃ ੯)
ਕੰਨਾ ਦ੍ਵਾਰਾ. ਕੰਨਾ ਨਾਲ. ਕਾਨੋ ਸੇ. "ਗੁਰਉਪਦੇਸ ਸੁਨਿਓ ਨਹਿ ਕਾਨਨ." (ਸਾਰ ਮਃ ੯) ੨. ਸੰ. ਸੰਗ੍ਯਾ- ਜੰਗਲ. ਬਣ. ਵਨ.
ਕਾਨਲ (ਜੰਗਲ) ਦਾ ਈਸ਼. ਜੰਗਲੀ ਰਾਜਾ। ੨. ਬਣ ਦਾ ਦੇਵਤਾ। ੩. ਜੰਗਲ ਦਾ ਅਫ਼ਸਰ। ੪. ਭਾਰੀ ਜੰਗਲ, ਜੋ ਸਾਰੇ ਬਣਾਂ ਦਾ ਸਰਦਾਰ ਹੋਵੇ. "ਬਸੈ ਕਾਨਨੇਸੰ." (ਦੱਤਾਵ)
ਵਾ- ਕਮਾਣ ਦਾ ਇਤਨਾ ਖਿੱਚਣਾ ਕਿ ਸੱਜਾ ਹੱਥ (ਤੀਰ ਦੀ ਬਾਗੜ ਵਾਲਾ) ਕੰਨ ਨੂੰ ਜਾ ਲੱਗੇ. ਭਾਵ- ਕਮਾਣ ਦੀ ਪੂਰੀ ਖਿੱਚ.
nan