ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਗਾਮਿਨੀ. ਦੇਖੋ, ਗੈਣ ੩। ੨. ਸੰਗ੍ਯਾ- ਗਜਨੀ. ਗਜਸੈਨਾ. ਹਾਥੀਆਂ ਦੀ ਫ਼ੌਜ. (ਸਨਾਮਾ)


ਦੇਖੋ, ਗੈਣ. "ਉਰਧਤਾਪ ਲੈ ਗੈਨ." (ਧਨਾ ਮਃ ੫) ਉਗ੍ਰ ਤਪ ਅਤੇ ਸਿੱਧਿਬਲ ਨਾਲ ਆਕਾਸ਼ ਵਿੱਚ ਲੀਨ ਹੋਣਾ.


ਦੇਖੋ, ਗੈਣਾਰ.


ਦੇਖੋ, ਗੈਣੀ.


ਅ਼. [غیَب] ਗ਼ੈਬ. ਵਿ- ਗੁਪਤ. "ਅਲਹੁ ਗੈਬ ਸਗਲ ਘਟ ਭੀਤਰਿ." (ਆਸਾ ਕਬੀਰ)


ਦੇਖੋ, ਗੈਵਰ.


ਵਿ- ਗੈਬ (ਗੁਪਤ) ਰਹਿਣ ਵਾਲਾ.


ਫ਼ਾ. [غایبانہ] ਗ਼ਾਯਬਾਨਹ. ਕ੍ਰਿ. ਵਿ- ਲੁਕਕੇ. ਗੁਪਤ ਰੀਤਿ ਨਾਲ. "ਗੈਬਾਨ ਹੈਵਾਨ ਹਰਾਮ ਕੁਸਤਨੀ." (ਤਿਲੰ ਮਃ ੧) ੨. ਅ਼. [غبیِن] ਗ਼ਬੀਨ. ਵਿ- ਮੂਰਖ. ਬੁੱਧਿ ਰਹਿਤ. "ਬਦਫੈਲੀ ਗੈਬਾਨਾ ਖਸਮੁ ਨ ਜਾਣਈ." (ਵਾਰ ਮਾਝ ਮਃ ੧) ੩. ਠਗਿਆ ਹੋਇਆ। ੪. ਸਿੰਧੀ. ਗੈਬਾਣੋ. ਨਾ ਜਾਣਿਆ ਹੋਇਆ। ੫. ਜਿਸ ਦੀ ਕੋਈ ਰਖ੍ਯਾ ਕਰਨ ਵਾਲਾ ਨਹੀਂ.