ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਲਾਲੜੀ. ਰੱਤਕ. ਘੁੰਘਚੀ. ਲਾਲੜੀ ਨੂੰ ਤੋਲਣ ਲਈ ਵਰਤੀਦਾ ਹੈ, ਇਸ ਲਈ ਇਹ ਸੰਗ੍ਯਾ ਹੈ.


ਸੰਗ੍ਯਾ- ਤੋਲਣ ਵਾਲਾ. ਤੋੱਲਾ.


ਸੰ. ਤੁਲ੍ਯ. ਵਿ- ਸਮਾਨ. ਬਰਾਬਰ. "ਕੀੜੀ ਤੁਲਿ ਨ ਹੋਵਨੀ." (ਜਪੁ) "ਜਨੁ ਨਾਨਕੁ ਭਗਤੁਦਰਿ ਤੁਲਿ ਬ੍ਰਹਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸੰਗ੍ਯਾ- ਤੁਲਨਾ. ਤੋਲ. ਵਜ਼ਨ. "ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ." (ਵਡ ਛੰਤ ਮਃ ੧) ਨਾਮ ਦੇ ਵਜ਼ਨ ਤੁਲ੍ਯ ਨਹੀਂ। ੩. ਸੰ. ਜੁਲਾਹੇ ਦੀ ਕੂਚੀ। ੪. ਮੁਸੁੱਵਰ ਦੀ ਕੂਚੀ.


ਬਹੁਜਾਈ ਖਤ੍ਰੀਆਂ ਦੀ ਇੱਕ ਜਾਤਿ। ੨. ਸੰ. ਜੁਲਾਹੇ ਦੀ ਕੂਚੀ.


ਸੰਗ੍ਯਾ- ਤੁਲਾ. ਤਰਾਜ਼ੂ. "ਆਪੇ ਤੁਲੁ ਪਰਵਾਣੁ." (ਸੋਰ ਮਃ ੪) ਆਪੇ ਤੁਲਾ ਆਪੇ ਪ੍ਰਮਾਣ (ਵੱਟਾ). "ਅਮੁਲੁ ਤੁਲੁ ਅਮੁਲੁ ਪਰਵਾਣੁ." (ਜਪੁ)


ਅ਼. [طلُوع] ਤ਼ੁਲੂਅ਼. ਉਗਣਾ. ਨਿਕਲਨਾ। ੨. ਚੜ੍ਹਨਾ। ੩. ਸੂਰਯ ਦਾ ਉਦੇ ਹੋਣਾ.


ਤੋਲਦਾ ਹੈ. "ਆਪਿ ਤੁਲੈ ਆਪੇ ਵਣਜਾਰ." (ਗਉ ਮਃ ੧) ਦੇਖੋ, ਵਣਜਾਰ.


ਦੇਖੋ, ਸੱਜਣ ਠਗ ਅਤੇ ਮਖਦੂਮਪੁਰ