ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. पक्ष्मरोग- ਪਕ੍ਸ਼੍‌ਹ੍ਹਮਰੋਗ. Trichiasis ਪਲਕਾਂ ਦੇ ਰੋਮ ਅੰਦਰ ਨੂੰ ਝੁਕਕੇ ਜੇ ਅੱਖਾਂ ਦੀ ਡੇਲੀ ਤੇ ਘਸਣ ਲੱਗਣ, ਤਾਂ ਅੱਖਾਂ ਲਾਲ ਹੋ ਜਾਂਦੀਆਂ ਹਨ, ਪਾਣੀ ਵਗਦਾ ਰਹਿੰਦਾ ਹੈ. ਇਸ ਦਾ ਸਭ ਤੋਂ ਉੱਤਮ ਇਲਾਜ ਹੈ ਕਿ ਸਿਆਣੇ ਡਾਕਟਰ ਤੋਂ ਪਲਕਬੰਦੀ ਕਰਵਾਈ ਜਾਵੇ, ਜਾਂ ਬਿਜਲੀ ਦੀ ਤਾਰ ਨਾਲ ਰੋਮਾਂ ਦੀਆਂ ਜੜਾਂ ਫੁਕਵਾ ਦਿੱਤੀਆਂ ਜਾਣ.


ਸੰਗ੍ਯਾ- ਪੜਨ (ਪੈਣ) ਦਾ ਸਥਾਨ. ਵਿਸ਼੍ਰਾਮ ਦਾ ਅਸਥਾਨ. ਠਹਿਰਨ ਦਾ ਥਾਂ.


ਕ੍ਰਿ- ਪਾਟਨ ਕਰਵਾਉਣਾ. ਚਿਰਵਾਉਣਾ. "ਰੋਵਹਿ ਰਾਜੇ ਕੰਨ ਪੜਾਇ." (ਵਾਰ ਰਾਮ ੧. ਮਃ ੧)


ਪੜਵਾਕੇ. ਦੇਖੋ, ਪੜਾਉਣਾ.


ਦੇਖੋ, ਪੜਾਉ. "ਦੁਹੀ ਪੜਾਵੀਂ ਦੁੱਖ ਵਿਹਾਵੈ." (ਭਾਗੁ) ਭਾਵ- ਲੋਕ ਪਰਲੋਕ ਵਿੱਚ। ੨. ਪਿਉਕੇ ਅਤੇ ਸਹੁਰੇ ਘਰ.