ਸੰ. तुङ्ग. ਵਿ- ਉੱਚਾ। ੨. ਪ੍ਰਧਾਨ. ਮੁਖੀਆ. "ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰ." (ਓਅੰਕਾਰ) ਨਾ ਰੰਕ ਨਾ ਮੁਖੀਆ ਨਾ ਫ਼ਕ਼ੀਰ. ਦੇਖੋ, ਰੰਗੁ। ੩. ਸੰਗ੍ਯਾ- ਖੋਪੇ ਦਾ ਬਿਰਛ। ੪. ਪਹਾੜ। ੫. ਇੱਕ ਛੰਦ. ਦੇਖੋ, ਤੁਰੰਗਮ। ੬. ਅਮ੍ਰਿਤਸਰ ਪਾਸ ਇੱਕ ਪਿੰਡ, ਜਿਸ ਵਿੱਚ ਕੁਸ੍ਠੀ ਪਤੀ ਨੂੰ ਦੁਖਭੰਜਨੀ ਪਾਸ ਛੱਡਕੇ, ਪਤਿਵ੍ਰਤਾ ਇਸਤ੍ਰੀ ਭਿਖ੍ਯਾ ਲੈਣ ਗਈ ਸੀ। ੧. ਇੱਕ ਜੱਟ ਗੋਤ੍ਰ। ੮. ਫ਼ਾ. [تُنگ] ਬੋਰੀ. ਥੈਲੀ.
ਦੱਖਣ ਦੀ ਇੱਕ ਨਦੀ, ਜੋ ਸਹ੍ਯ ਪਹਾੜ ਤੋਂ ਨਿਕਲਕੇ ਕ੍ਰਿਸਨਾ ਨਦੀ ਵਿੱਚ ਮਿਲਦੀ ਹੈ. ਤੁੰਗ ਅਤੇ ਭਦ੍ਰਾ ਨਦੀਆਂ ਦੇ ਮਿਲਾਪ ਤੋਂ ਬਣਨ ਕਾਰਣ ਤੁੰਗਭਦ੍ਰਾ ਸੰਗ੍ਯਾ ਹੋਈ ਹੈ. ਇਸ ਦੀ ਲੰਬਾਈ ੨੦੦ ਮੀਲ ਹੈ. ਇਸ ਨਦੀ ਵਿੱਚ ਨਾਕੂ (ਮਗਰਮੱਛ) ਬਹੁਤ ਪਾਏ ਜਾਂਦੇ ਹਨ. ਆਯੁਰਵੇਦ ਵਿੱਚ ਇਸ ਦਾ ਪਾਣੀ ਗੁਣਕਾਰੀ ਲਿਖਿਆ ਹੈ.
ਦੇਖੋ, ਤਵੰਗਰ.
ਸੰਗ੍ਯਾ- ਕਰਨ ਕੁੰਡਲ. ਕੰਨਾਂ ਵਿੱਚ ਪਹਿਰਣ ਦੇ ਵਾਲੇ.
ਦੇਖੋ, ਤੁੰਗ.
ਸੰ. तुण्ड. ਸੰਗ੍ਯਾ- ਮੁਖ. ਮੂੰਹ। ੨. ਚੁੰਜ। ੩. ਤਲਵਾਰ ਦਾ ਪਿਪਲਾ. ਨੋਕ। ੪. ਸ਼ਿਵ. ਮਹਾਦੇਵ.
ਸੰ. ਸੰਗ੍ਯਾ- ਚੁੰਜ। ੨. ਤੁੰਨਿ. ਨਾਭਿ. ਖ਼ਾਸ ਕਰਕੇ ਉਭਰਵੀਂ ਤੁੰਨ (ਧੁੰਨੀ).
ਸੰ. तुण्ंिडन. ਵਿ- ਚੁੰਜ ਵਾਲਾ। ੨. ਸੁੰਡ ਵਾਲਾ। ੩. ਤੁੰਨਲ. ਉਭਰੀ ਹੋਈ ਤੁੰਨ ਵਾਲਾ। ੪. ਸੰਗ੍ਯਾ- ਗਣੇਸ਼।
ਸੰ. तुन्द्. ਧਾ- ਫੁਰਤੀਲਾ ਹੋਣਾ। ੨. ਸੰਗ੍ਯਾ- ਤੋਂਦ. ਢਿੱਡ. ਪੇਟ। ੩. ਗੋਗੜ. ਲਟਕਦਾ ਹੋਇਆ ਪੇਟ। ੪. ਫ਼ਾ. [تُند] ਵਿ- ਤੇਜ਼. ਤਿੱਖਾ. ਸੰ. ਚੁੰਦ। ੫. ਚਾਲਾਕ। ੬. ਕ੍ਰੋਧੀ.
ਫ਼ਾ. [تُندر] ਸੰਗ੍ਯਾ- ਗੜਗੱਜ. ਘਨਘੋਰ. "ਤਂਬਲ ਤੁੰਦਰੰ ਬਜੇ." (ਸੂਰਯਾਵ)
ਵਿ- ਪੇਟਲ. ਢਿੱਡਲ. ਗੋਗੜੀਆ. ਦੇਖੋ, ਤੁੰਦ ੨. ਅਤੇ ੩.
ਸੰ. ਸੰਗ੍ਯਾ- ਨਾਭੀ. ਧੁੰਨੀ. ਤੁੰਨ। ੨. ਫ਼ਾ. [تُندی] ਤੇਜ਼ੀ। ੩. ਚਾਲਾਕੀ। ੪. ਗ਼ੁੱਸਾ। ੫. ਸੰ. तुन्दिन. ਵਿ- ਗੋਗੜੀਆ. ਦੇਖੋ, ਤੁੰਦ ੨. ਅਤੇ ੩.