ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਤ਼ਾਊਸ (ਮੋਰ) ਦੀ ਸ਼ਕਲ ਦਾ ਸਿੰਘਾਸਨ, ਜੋ ਸ਼ਾਹਜਹਾਂ ਦਿੱਲੀਪਤਿ ਨੇ ਸੱਤ ਕਰੋੜ ਦਸ ਲੱਖ ਰੁਪਯੇ ਖ਼ਰਚਕੇ ਰਤਨਜਟਿਤ ਬਣਾਇਆ ਸੀ. ਇਸ ਤਖ਼ਤ ਨੂੰ ਸਨ ੧੭੩੯ ਵਿੱਚ ਨਾਦਿਰਸ਼ਾਹ ਦਿੱਲੀ ਤੋਂ ਲੁੱਟ ਵਿੱਚ ਲੈ ਗਿਆ ਸੀ. ਉਸ ਦੇ ਮਰਣ ਪੁਰ ਇਹ ਤਖ਼ਤ ਤੋੜ ਭੰਨਕੇ ਵੰਡਿਆ ਗਿਆ. ਇਸੇ ਨਾਮ ਦਾ ਇੱਕ ਤਖ਼ਤ ਫ਼ਤਹਅ਼ਲੀਸ਼ਾਹ ਈਰਾਨ ਦੇ ਬਾਦਸ਼ਾਹ ਨੇ ਉਂਨੀਹਵੀਂ ਸਦੀ ਈ਼ਸਵੀ ਦੇ ਆਰੰਭ ਵਿੱਚ ਬਣਵਾਇਆ ਸੀ ਜੋ ਘਟੀਆ ਕ਼ੀਮਤ ਦਾ ਸੀ. ਦੇਖੋ, ਸ਼ਾਹਜਹਾਂ.


ਫ਼ਾ. [تختنشیِن] ਵਿ- ਤਖ਼ਤ ਉੱਪਰ ਬੈਠਣ ਵਾਲਾ। ੨. ਸੰਗ੍ਯਾ- ਬਾਦਸ਼ਾਹ. ਮਹਾਰਾਜਾ.


ਤਖ਼ਤਾਪੋਸ਼. ਤਖ਼ਤੇ ਨਾਲ ਢਕਿਆ ਹੋਇਆ ਫ਼ਰਸ਼ ਅਥਵਾ ਛੱਤ। ੨. ਤਖ਼ਤਿਆਂ ਨਾਲ ਢਕੀ ਹੋਈ ਵਡੀ ਚੌਕੀ। ੩. ਤਖ਼ਤ ਢਕਣ ਦਾ ਵਸਤ੍ਰ.