ਸੰ. ਇਸ੍ਟ. ਵਿ- ਚਾਹਿਆ ਹੋਇਆ. ਲੋੜੀਂਦਾ. ਵਾਂਛਿਤ। ੨. ਪੂਜਿਤ. "ਹਰਿ ਇਠੈ ਨਿਤ ਧਿਆਇਂਦਾ." (ਸ੍ਰੀ ਮਃ ੫. ਪੈਪਾਇ) ੩. ਪਿਆਰਾ. ਮਨਭਾਵਨ. "ਗੁਸਾਈ ਮਿਹੰਡਾ ਇਠੜਾ." (ਸ੍ਰੀ ਮਃ ੫. ਪੈਪਾਇ) "ਮਿਤ੍ਰ ਨ ਇਠ ਧਨ ਰੂਪ ਹੀਣ." (ਵਾਰ ਜੈਤ) ਇਸ੍ਟ ਮਿਤ੍ਰ। ੪. ਦੇਖੋ, ਇਸਟ.
ਦੇਖੋ, ਇਠ. "ਪੁਤ੍ਰ ਮਿਤ੍ਰ ਗੁਰੁਭਾਈ ਇੱਠਾ." (ਭਾਗੁ)
ਦੇਖੋ, ਹਿਠਾਹਾਂ.
ਦੇਖੋ, ਇਠ। ੨. ਇਸ੍ਟ (ਪਿਆਰੇ) ਨੂੰ. ਦੇਖੋ, ਇਠ ੩। ੩. ਪੂਜ੍ਯ (ਇਸ੍ਟ) ਨੂੰ. ਦੇਖੋ, ਇਠ ੨.
ਦੇਖੋ, ਇੜਾ। ੨. ਦੇਖੋ, ਏਡਾ.
ਵਿ- ਇਤਨਾ ਵਡਾ. ਇਸ ਜੇਡਾ.
ਡਿੰਗ. ਸਰਵ- ਇਨ. ਇਨ੍ਹਾਂ.
ਕ੍ਰਿ. ਵਿ- ਇਸ ਪਾਸੇ. ਇਧਰ. ਇਸ ਓਰ. ਇਸੀ ਮੇ. ਇਸੇ ਵਿੱਚ. "ਜੇ ਭੁਖ ਦੇਹਿ ਤ ਇਤ ਹੀ ਰਾਜਾ." (ਸੂਹੀ ਅਃ ਮਃ ੪) ੨. ਇਸ ਲੋਕ ਵਿੱਚ। ੩. ਸੰ. ਵਿ- ਗੁਜ਼ਰਿਆ ਹੋਇਆ. ਬੀਤਿਆ। ੪. ਸੰਗ੍ਯਾ- ਗਮਨ. ਚਾਲ। ੫. ਗ੍ਯਾਨ। ੬. ਪ੍ਰਾਪਤਿ। ੭. ਦੇਖੋ, ਇਤਿ.