ਦੇਖੋ, ਉਚਰਣ.
ਸੰ. उच्चारित. ਵਿ- ਕਥਨ ਕੀਤਾ ਹੋਇਆ. ਬਿਆਨ ਕੀਤਾ। ੨. ਸੰਗ੍ਯਾ- ਗੋਤ੍ਰ ਦਾ ਉੱਚਾਰ. ਵਿਆਹ ਸਮੇਂ ਵੰਸ਼ਾਵਲੀ ਦਾ ਪਾਠ. "ਨਾਭਿਕਮਲ ਮਹਿ ਬੇਦੀ ਰਚਿਲੇ, ਬ੍ਰਹਮਗਿਆਨ ਉਚਾਰਾ." (ਆਸਾ ਕਬੀਰ)
ਸੰ. उचालित. ਵਿ- ਚਲਾਇਮਾਨ. ਨਾਸ਼ਵੰਤ
ਵਿ- ਉੱਚਾ ਨੀਂਵਾ। ੨. ਭਲਾ ਬੁਰਾ. ਦੇਖੋ, ਉੱਚਾਵਚ.
ਸੰ. उच्चावच. ਵਿ- ਉੱਚਾ ਅਤੇ ਨੀਵਾਂ। ੨. ਛੋਟਾ ਵਡਾ। ੩. ਉੱਤਮ ਮੰਦ. ਚੰਗਾ ਮੰਦਾ. "ਜਗ ਮਹਿ ਉੱਚਾਵਚ ਜੇ ਕਾਜ." (ਗੁਪ੍ਰਸੂ)
ਵਿ- ਉੱਚਾ. ਬਲੰਦ।#੨. ਚੁੱਕਿਆ ਹੋਇਆ. ਉਠਾਇਆ ਹੋਇਆ. "ਸਤਿਗੁਰੁ ਸੱਚਾ ਸਾਹੁ ਹੈ ਹੋਰ ਸਾਹੁ ਬੇਸਾਹ ਉਚਾਵੇ." (ਭਾਗੁ) ਹੋਰ ਸ਼ਾਹੂਕਾਰਾਂ ਦਾ ਏਤਬਾਰ (ਵਿਸ਼੍ਵਾਸ) ਚੁੱਕਿਆ ਗਿਆ ਹੈ, ਭਾਵ- ਉਠ ਗਿਆ ਹੈ.
ਦੇਖੋ, ਉਛਿਸਟ.
ਸੰ. ਵਿ- ਯੋਗ੍ਯ. ਲਾਇਕ. "ਉਦਾਰ ਉਚਿਤ ਦਾਰਿਦ ਹਰਨ." (ਸਵੈਯੇ ਮਃ ੨. ਕੇ)#੨. ਮੁਨਾਸਿਬ. ਠੀਕ। ੩. ਜਾਣਿਆ ਹੋਇਆ. ਪਰਿਚਿਤ। ੪. ਜੁੜਿਆ ਹੋਇਆ। ੫. ਖੁਸ਼. ਪ੍ਰਸੰਨ.