ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. हृत ਵਿ- ਚੁਰਾਇਆ। ੨. ਖੋਹਿਆ.


ਸੰ. ह्रद ਅਤੇ हृदय ਸੰਗ੍ਯਾ- ਅੰਤਹਕਰਣ. ਮਨ. ਰਿਦਾ। ੨. ਛਾਤੀ. ਉਰ.


ਦੇਖੋ, ਹਨੁਮਾਨ ਨਾਟਕ.


ਦੇਖੋ, ਹ੍ਰਿਦਯ.


ਦੇਖੋ, ਹ੍ਰਿਦਯ। ੨. ਹਿਰਦੇ (ਰਿਦੇ) ਵਿੱਚ. ਮਨ ਅੰਦਰ. "ਹ੍ਰਿਦੈ ਕਪਟੁ ਮੁਖ ਗਿਆਨੀ." (ਸੋਰ ਕਬੀਰ) ੨. ਛਾਤੀ ਵਿੱਚ.


ਦਿਲ ਨੂੰ ਸਦਮਾ. ਹਿਰਦੇ (ह्रदय ) ਨੂੰ ਸੱਟ ਕਈ ਤਰਾਂ ਵੱਜਦੀ ਹੈ. ਪੱਥਰ ਸੋਟਾ ਮੁੱਕਾ ਲੱਗਣ ਤੋਂ ਅਥਵਾ ਡਿੱਗਣ ਤੋਂ. ਇਸੇ ਤਰਾਂ ਸੰਬੰਧੀ ਦੇ ਵਿਜੋਗ, ਸ਼ੋਕ ਅਤੇ ਭੈਦਾਇਕ ਖਬਰ ਤੋਂ ਹਿਰਦੇ ਨੂੰ ਚੋਟ ਲਗਦੀ ਹੈ. ਸੋ ਜੇਹੇ ਕਾਰਣ ਨਾਲ ਜੇਹੀ ਦਸ਼ਾ ਹੋਵੇ ਉਸ ਦੇ ਅਨੁਸਾਰ ਇਲਾਜ ਕਰਨ ਤੋਂ ਦਿਲ ਨੂੰ ਆਰਾਮ ਹੁੰਦਾ ਹੈ.#ਜਿਸ ਦੇ ਹਿਰਦੇ ਨੂੰ ਜਾਦਾ ਸ਼ਰਾਬ ਪੀਣ, ਬਹੁਤ ਗਰਮ ਮਸਾਲੇ ਖਾਣ ਅਰ ਹੱਦੋਂ ਵਧਕੇ ਮੁਸ਼ੱਕਤ ਕਰਨ ਤੋਂ ਸਦਮਾ ਹੋਇਆ ਹੈ, ਉਸ ਨੂੰ ਚਾਹੀਏ ਕਿ ਦਿਲ ਨੂੰ ਤਾਕਤ ਦੇਣ ਵਾਲੀ ਗਿਜਾ ਖਾਵੇ ਅਤੇ ਸਦਾ ਪ੍ਰਸੰਨ ਰਹੇ.#ਕਾਲੇ ਮਿਰਗ ਦੇ ਸਿੰਗ ਦੀ ਸੰਪੁਟ ਕਰਕੇ ਕੀਤੀ ਹੋਈ ਭਸਮ ਜੇ ਥੋੜੀ ਮਿਕਦਾਰ ਵਿੱਚ ਗਊ ਦੇ ਘੀ ਨਾਲ ਮਿਲਾਕੇ ਖਾਧੀ ਜਾਵੇ, ਤਾਂ ਹ੍ਰਿਦੈਸੰਘਾਤ ਦੂਰ ਕਰਦੀ ਹੈ. "ਅਰਧਸਿਰਾ ਅਰ ਹ੍ਰਿਦੈਸੰਘਾਤਾ." (ਚਰਿਤ੍ਰ ੪੦੫)


ਸੰ. हृी ਧਾ- ਲੱਜਾ ਕਰਨਾ. ਸ਼ਰਮਾਉਣਾ। ੨. ਸੰਗ੍ਯਾ- ਲੱਜਾ. ਸ਼ਰਮ। ੩. ਸੰ. हृ. ਧਾ- ਲੈ ਜਾਣਾ. ਚੁਰਾਉਣਾ. ਨਸ੍ਟ ਕਰਨਾ. ਤ੍ਯਾਗਣਾ. ਰੋਕਣਾ. ਇਕੱਠਾ ਕਰਨਾ. ਖੋਹਣਾ.


ਸੰ. हृलाद् ਧਾ- ਆਨੰਦ ਕਰਨਾ. ਖੁਸ਼ ਹੋਣਾ. ਆਨੰਦ ਦੀ ਸ਼ੋਰ ਕਰਨਾ। ਸੰਗ੍ਯਾ- ਆਨੰਦ. ਖੁਸ਼ੀ. ਦੇਖੋ, ਅਹਲਾਦ.


ਆਨੰਦ ਕਰਨ ਵਾਲਾ। ੨. ਆਨੰਦ ਦੇਣ ਵਾਲਾ.