ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਪਠਨ ਕਰੈਯਾ. ਪੜ੍ਹਨ ਵਾਲਾ। ੨. ਪਠਿਤ ਪੰਡਿਤ. ਵਿਦ੍ਵਾਨ.

ਸੰ. ਧਾ- ਪੀਣਾ. ਰਖ੍ਯਾ ਕਰਨਾ। ੨. ਸੰਗ੍ਯਾ- ਰਕ੍ਸ਼੍‍ਣ. ਰਖ੍ਯਾ। ੩. ਪਾਲਨ. ਪਰਵਰਿਸ਼। ੪. ਸੰ. ਪਾਦ ਦਾ ਸੰਖੇਪ. ਫ਼ਾ. [پا] ਪੈਰ. "ਗੁਣਵੰਤਿਆ ਪਾ ਛਾਰ." (ਵਾਰ ਆਸਾ) "ਤ੍ਰਾਹਿ ਤ੍ਰਾਹਿ ਤੁਅ ਪਾ ਸਰਣ." (ਸਵੈਯੇ ਮਃ ੩. ਕੇ) ੫. ਬੁਨਿਯਾਦ. ਨਿਉਂ. ਨੀਂਹ। ੬. ਪਾਦ. ਚੌਥਾ ਹਿੱਸਾ. ਪਾਈਆ. "ਬਾਬੇ ਨੇ ਪਾ ਦਾ ਵੱਟਾ ਵੇਖਿਆ." (ਭਗਤਾਵਲੀ) ੭. ਪਾਉਣਾ ਦਾ ਸੰਖੇਪ ਅਤੇ ਅਮਰ.

ਸੰਗ੍ਯਾ- ਪਾਦ. ਪਾ. ਪੈਰ. ਚਰਨ. "ਪਰਸੀ ਗੁਰ ਕੇ ਪਾਉ." (ਮਾਝ ਮਃ ੫. ਦਿਨਰੈਣ) ੨. ਸੇਰ ਦਾ ਚੌਥਾ ਹਿੱਸਾ ਪਾਈਆ. "ਪਾਉ ਘੀਉ ਸੰਗਿ ਲੂਨਾ." (ਸੋਰ ਕਬੀਰ) ੩. ਪ੍ਰਾਪਤ ਕਰ ਹਾਸਿਲ ਕਰ. "ਗੁਰਪ੍ਰਸਾਦਿ ਨਾਨਕ ਸੁਖ ਪਾਉ." (ਸੁਖਮਨੀ) ੪. ਪਵਾਂ. ਪੜਾਂ. "ਸਾਧੁ ਤੇਰੇ ਕੀ ਚਰਨੀ ਪਾਉ." (ਸੁਖਮਨੀ)