ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. तुम्बुरु. ਸੰਗ੍ਯਾ- ਇੰਦ੍ਰ ਦੀ ਸਭਾ ਦਾ ਇੱਕ ਗਵੈਯਾ, ਜੋ ਗੰਧਰਵ ਜਾਤਿ ਦਾ ਹੈ. ਇਸ ਨੇ ਬ੍ਰਹ੍‌ਮਾ ਤੋਂ ਸੰਗੀਤ ਵਿਦ੍ਯਾ ਸਿੱਖੀ. ਵਿਸਨੁ ਭਗਵਾਨ ਇਸ ਦਾ ਗਾਯਨ ਵਡੇ ਪ੍ਰੇਮ ਨਾਲ ਸੁਣਦੇ ਹਨ. ਚੇਤ ਦੇ ਮਹੀਨੇ ਇਹ ਸੂਰਜ ਦੇ ਰਥ ਨਾਲ ਰਹਿਂਦਾ ਹੈ. ਅਦਭੁਤ ਰਾਮਾਯਣ ਵਿੱਚ ਜਿਕਰ ਹੈ ਕਿ ਨਾਰਦ ਦੇ ਗਾਉਣ ਤੋਂ ਰਾਗ ਰਾਗਿਣੀਆਂ ਦੇ ਅੰਗ ਭੰਗ ਹੋ ਗਏ ਸਨ, ਜੋ ਤੁੰਬੁਰੁ ਦੇ ਗਾਉਣ ਤੋਂ (ਉਨ੍ਹਾਂ ਦੇ ਅੰਗ) ਫੇਰ ਠੀਕ ਹੋਏ। ੨. ਧਣੀਆ। ੩. ਤੇਜਬਲ.


ਦੇਖੋ, ਤੰਬੂਰਾ.


ਦੇਖੋ, ਤੁਮੁਲ। ੨. ਦੇਖੋ, ਤੁਮਨ ੨.


ਦੇਖੋ, ਤੁੰਬਣਾ.


ਦੇਖੋ, ਇੰਦ੍ਰਾਯਨ. "ਪੇਖੰਦੜੋ ਕੀ ਭੁਲ ਤੁੰਮਾ ਦਿਸਮੁ ਸੋਹਣਾ." (ਵਾਰ ਜੈਤ) ਤੁੰਮਾ ਦੇਖਣ ਵਿੱਚ ਖਰਬੂਜੇ ਅਤੇ ਮਤੀਰੇ ਜੇਹਾ ਸੁੰਦਰ ਹੁੰਦਾ ਹੈ, ਪਰ ਵਿੱਚੋਂ ਬਹੁਤ ਕੌੜਾ ਹੋਇਆ ਕਰਦਾ ਹੈ. ਤੁੰਮਾ ਦਸ੍ਤਾਵਰ ਅਤੇ ਬਾਦੀ ਦੇ ਰੋਗ ਦੂਰ ਕਰਦਾ ਹੈ. ਕਪਟੀ ਅਤੇ ਪਾਖੰਡੀ ਨੂੰ ਤੁੰਮੇ ਦਾ ਦ੍ਰਿਸ੍ਟਾਂਤ ਦਿੱਤਾ ਜਾਂਦਾ ਹੈ.


ਦੇਖੋ, ਤੁੰਬੀ। ੨. ਕੌੜੀ ਤੂੰਬੀ. ਕਟੁ ਤੁੰਬਿਕਾ.


ਸਰਵ- ਤੂੰ ਹੀ. ਕੇਵਲ ਤੂ। ੨. ਸੰਗ੍ਯਾ- ਸੂਈ. ਕਾਂਟਾ। ੨. ਜ਼ਮੀਨ ਵਿੱਚੋਂ ਨਿਕਲਿਆ ਅੰਕੁਰ. ਡੰਘੂਰ। ੪. ਫ਼ਾ. [توُئی] ਤੂ ਹੈ.


ਸਰਵ- ਤੂੰ ਹੀ. ਕੇਵਲ ਤੂ। ੨. ਸੰਗ੍ਯਾ- ਸੂਈ. ਕਾਂਟਾ। ੨. ਜ਼ਮੀਨ ਵਿੱਚੋਂ ਨਿਕਲਿਆ ਅੰਕੁਰ. ਡੰਘੂਰ। ੪. ਫ਼ਾ. [توُئی] ਤੂ ਹੈ.


ਅ਼. [طوُس] ਤ਼ੂਸ ਖ਼ੁਰਾਸਾਨ ਵਿੱਚ ਇੱਕ ਸ਼ਹਿਰ, ਜਿਸ ਦਾ ਹੁਣ 'ਮਸ਼ਹਦ' ਨਾਮ ਪ੍ਰਸਿੱਧ ਹੈ। ੨. ਅ਼. [طائوُس] ਤ਼ਾਊਸ. ਮੋਰ ਦੀ ਸ਼ਕਲ ਦਾ ਇੱਕ ਤਾਰਦਾਰ ਵਾਜਾ. "ਤੁਰਹੀ ਤੂਸ ਮੁਚੰਗ." (ਸਲੋਹ) ਦੇਖੋ, ਸਾਜ.