nan
ਉਹ ਸ਼ਾਸਤ੍ਰ ਜੋ ਇਸਤ੍ਰੀ ਪੁਰਖ ਦੀ ਜਾਤਿ ਅਤੇ ਗੁਣ, ਪਰਸਪਰ ਸੰਬੰਧ ਦੀ ਯੋਗ੍ਯਤਾ, ਭੋਗ ਦੇ ਪ੍ਰਕਾਰ, ਸ਼ਰੀਰ ਦੀ ਪੁਸ੍ਟਿ ਦੇ ਸਾਧਨ ਆਦਿਕ ਵਰਣਨ ਕਰਦਾ ਹੈ. ਇਸ ਦੇ ਆਚਾਰਯ ਕਾਤ੍ਯਾਯਨ, ਨੰਦੀਸ਼੍ਵਰ ਅਤੇ ਵਾਤਸ੍ਯਾਯਨ ਮੰਨੇ ਗਏ ਹਨ। ੨. ਕੋਕਸ਼ਾਸਤ੍ਰ.
ਵਿ- ਕਾਮਵਾਲਾ. ਕਾਮੀ. "ਮੈਗਲ ਜਿਉ ਫਾਸਸਿ ਕਾਮਹਾਰ." (ਬਸੰ ਅਃ ਮਃ ੧)
ਸੰ. ਕਾਮੁਕ. ਵਿ- ਕਾਮਨਾ ਵਾਲਾ. ਕਾਮਨਾ ਸਹਿਤ. "ਕਾਮਕ ਮੰਤ੍ਰ ਕਸੀਰੇ ਕੇ ਕਾਮਨ." (ਵਿਚਿਤ੍ਰ) ਕਾਮੁਕ ਮੰਤ੍ਰ ਦਮੜੀ ਦੇ ਮੁੱਲ ਦਾ ਨਹੀਂ.
ਕਾਮਕਲਾ. ਕਾਮ ਦੀ ਚੇਸ੍ਟਾ। ੨. ਸੰਕਲਪ- ਸ਼ਕਤਿ. ਦੇਖੋ, ਕਰਾ. ੩. ਕਾਮ ਦੀ ਇਸਤ੍ਰੀ ਰਤਿ। ੪. ਤੰਤ੍ਰਸ਼ਾਸਤ੍ਰ ਅਨੁਸਾਰ ਕਾਮਨਾ ਸਿੱਧ ਕਰਨ ਦੀ ਮੰਤ੍ਰਵਿਦ੍ਯਾ.
ਸੰ. ਕਾਮ੍ਯਕ੍ਰਿਯਾ. ਸੰਗ੍ਯਾ- ਕਾਮਨਾ ਸਹਿਤ ਕੀਤੀ ਹੋਈ ਕਿਰਤ. "ਕਾਮਕਰੀ ਸਭ ਤਿਆਗਿਕੈ ਹਉ ਸਰਣਿ ਪਰਉਗੀ." (ਸਾਰ ਮਃ ੫. ਪੜਤਾਲ)
ਵਿ- ਕਾਰਕੁਨ. "ਮੈ ਆਪ ਕਾ ਹੋਂ ਕਾਮਕਾਰ." (ਸਲੋਹ)
ਦੇਖੋ, ਕਾਮੁਕੀ। ੨. ਕਾਮ ਦੀ ਇਸਤ੍ਰੀ ਰਤਿ.
nan
ਸੰਗਯਾ- ਕਾਮਕ੍ਰੀੜਾ. ਕਾਮਕਲੋਲ. ਭੋਗ ਵਿਲਾਸ। ੨. ਵਿ- ਲੰਪਟ. ਅ਼ੱਯਾਸ਼.
ਇੱਕ ਵੇਸ਼੍ਯਾ, ਜੋ ਰਾਗਵਿਦ੍ਯਾ ਵਿੱਚ ਵਡੀ ਨਿਪੁਣ ਸੀ. ਇਸ ਨਾਲ ਵਿਦ੍ਵਾਨ ਮਾਧਵਾਨਲ ਦਾ ਪ੍ਰੇਮ ਹੋ ਗਿਆ. ਇਸ ਪ੍ਰਸੰਗ ਲਈ ਦੇਖੋ, ਦਸਮਗ੍ਰੰਥ ਦਾ ਚਰਿਤ੍ਰ ੯੧.
ਦੇਖੋ, ਕਾਮਾਕ੍ਸ਼ੀ.