ਭਵਿਸ਼੍ਯਤ (ਆਉਣ ਵਾਲੇ ਸਮੇਂ) ਦਾ ਬੋਧਕ. ਗਾ. "ਨਾਮੁ ਜਪਤ ਸੁਖ ਪਾਵੈਗੋ." (ਕਾਨ ਅਃ ਮਃ ੪) ੨. ਹੈ. ਅਸ੍ਤਿ. "ਰਾਜਾ ਦੇ ਘਰ ਸਾਂਡੀਗੋ." (ਟੋਡੀ ਨਾਮਦੇਵ) ੩. ਸੰ. ਗਊ. ਗਾਂ। ੪. ਕਿਰਣ. ਰਸ਼੍ਮਿ. "ਗੋ ਮਰੀਚਿ ਕਿਰਣੱਛਟਾ." (ਸਨਾਮਾ) ੫. ਇੰਦ੍ਰਿਯ। ੬. ਬਾਣੀ। ੭. ਵੇਦ। ੮. ਸਰਸ੍ਵਤੀ। ੯. ਨੇਤ੍ਰ. ਦ੍ਰਿਸ੍ਟਿ। ੧੦. ਪ੍ਰਿਥਿਵੀ। ੧੧. ਬਿਜਲੀ। ੧੨. ਦਿਸ਼ਾ. ਤਰਫ। ੧੩. ਮਾਤਾ। ੧੪. ਜੀਭ. ਰਸਨਾ। ੧੫. ਘੋੜਾ। ੧੬. ਸੂਰਜ। ੧੭. ਚੰਦ੍ਰਮਾ। ੧੮. ਤੀਰ। ੧੯. ਗਵੈਯਾ. ਗਾਇਕ। ੨੦. ਆਕਾਸ਼। ੨੧. ਸ੍ਵਰਗ। ੨੨ ਜਲ। ੨੩ ਵਜ੍ਰ। ੨੪ ਖਗ. ਪੰਛੀ। ੨੫ ਬਿਰਛ। ੨੬ ਫ਼ਾ. [گو] ਵ੍ਯ- ਯਦ੍ਯਪਿ. ਅਗਰਚਿ। ੨੭ ਵਿ- ਕਥਨ ਕਰਤਾ. ਕਹਿਣ ਵਾਲਾ. ਐਸੀ ਦਸ਼ਾ ਵਿੱਚ ਇਸ ਦਾ ਪ੍ਰਯੋਗ ਸ਼ਬਦ ਦੇ ਅੰਤ ਹੁੰਦਾ ਹੈ, ਜੈਸੇ ਦਰੋਗ਼ਗੋ. ਬਦਗੋ। ੨੮ ਗੁਫ਼ਤਨ ਦਾ ਅਮਰ. ਤੂੰ ਕਹੁ. ਕਥਨ ਕਰ.

ਵਿ- ਗੋਪਨਕਰਤਾ. ਲੁਕੋਣਵਾਲਾ.
ਗੋਪਕ ਪੱਤਨ. ਅਰਬ ਸਾਗਰ ਦੇ ਕੰਢੇ ਬੰਬਈ ਹਾਤੇ ਨਾਲ ਲਗਦਾ ਇੱਕ ਪਹਾੜੀ ਇਲਾਕਾ, ਜੋ ੬੨ ਮੀਲ ਲੰਮਾ ਅਤੇ ਜਾਦਾ ਤੋਂ ਜਾਦਾ ੪੦ ਮੀਲ ਚੌੜਾ ਹੈ. ਇਸ ਪੁਰ ਸਨ ੧੫੧੦ ਵਿੱਚ ਪੁਰਤਗੇਜ਼ਾਂ (Portuguese) ਨੇ ਕਬਜਾ ਕੀਤਾ, ਅਤੇ ਹੁਣ ਭੀ ਉਨ੍ਹਾਂ ਦੇ ਹੀ ਰਾਜ ਵਿੱਚ ਹੈ. ਭਾਰਤ ਵਿੱਚ ਸਭ ਤੋਂ ਪਹਿਲਾਂ ਈਸਾਈ ਮਤ ਵਾਲਿਆਂ ਦਾ ਇੱਥੇ ਹੀ ਅਧਿਕਾਰ ਹੋਇਆ ਹੈ। ੨. ਗੋਇਆ ਦਾ ਵਨਸੀਕ.
nan
ਦੇਖੋ, ਗਉਹਾਟੀ। ੨. ਦੇਖੋ, ਭੌਮਾਸੁਰ.
ਸੰ. ਗੋਪਕ ਪੱਤਨ. ਦੇਖੋ, ਗੋਆ.
nan
ਸੰਗ੍ਯਾ- ਗੋਪਾਲ. ਗੋਪਾਲਕ. ਗਊ ਪਾਲਨ ਵਾਲਾ ਅਹੀਰ. "ਗੋਪੀ ਕਾਨੁ ਨ ਗਊ ਗੋਆਲਾ." (ਮਾਰੂ ਸੋਲਹੇ ਮਃ ੧) ਗੋਪੀ ਨੈ ਗੋਆਲੀਆ." (ਸ੍ਰੀ ਮਃ ੫. ਜੋਗੀਅੰਦਰ)
ਸੰਗ੍ਯਾ- ਗੋ (ਬਾਣੀ)."ਗਗੈ ਗੋਇ ਗਾਇ ਜਿਨਿ ਛੋਡੀ." (ਆਸਾ ਪਟੀ ਮਃ ੧) ਜਿਸ ਨੇ ਗੁਰਬਾਣੀ ਗਾਉਣੀ ਛੱਡੀ ਹੈ। ੨. ਗੋ (ਪ੍ਰਿਥਵੀ). "ਗੋਰਖ ਸੋ ਜਿਨ ਗੋਇ ਉਠਾਲੀ." (ਰਾਮ ਮਃ ੧) "ਤੁਧੁ ਆਪੇ ਗੋਇ ਉਠਾਲੀਆ (ਸ੍ਰੀ ਮਃ ੫. ਜੋਗੀਅੰਦਰ) ਜਿਸ ਨੇ ਸਾਰੀ ਪ੍ਰਿਥਿਵੀ ਉਠਾਈ ਹੋਈ ਹੈ, ਅਰਥਾਤ ਸਾਰੀ ਵਿਸ਼੍ਵ ਦਾ ਭਾਰ ਆਪਣੇ ਪੁਰ ਲਿਆ ਹੋਇਆ ਹੈ।#੩. ਫ਼ਾ. [گوے] ਗੋਯ. ਗੇਂਦ. ਫਿੰਡ. "ਸੀਸ ਕਾਟਿ ਕਰਿ ਗੋਇ." (ਸ. ਕਬੀਰ) ੪. ਗੜ੍ਹਾ. ਟੋਆ.
nan