ਦੇਖੋ, ਪਾਯਸ.
ਪਾਵੇਗਾ. ਪ੍ਰਾਪਤ ਕਰੇਗਾ. "ਮਨਚਿੰਦਿਆ ਫਲੁ ਪਾਇਸੀ." (ਸਵਾ ਮਃ ੪)
ਸੰ. ਪਾਦਾਤਿਕ. ਸੰਗ੍ਯਾ- ਪੈਦਲ ਸਿਪਾਹੀ. ਪਿਆਦਾ. ਫ਼ਾ. [پیک] ਪੈਕ। ੨. ਹਰਕਾਰਾ. ਚਰ. ਦੂਤ। ੩. ਦਾਸ. ਸੇਵਕ. "ਪੰਚ ਸਮਾਏ ਗੁਰਮਤਿ ਪਾਇਕ." (ਮਾਰੂ ਸੋਲਹੇ ਮਃ ੧) ੪. ਦੇਖੋ, ਪਾਯਕ.
ਕ੍ਰਿ- ਆਪਣੀ ਹਾਨੀ ਆਪ ਕਰਨੀ. ਆਪਣੀ ਜੜ ਆਪ ਵੱਢਣੀ. "ਪਾਇ ਕੁਹਾੜਾ ਮਾਰਿਆ ਗਾਫਲ ਅਪਨੈ ਹਾਥਿ." (ਸ. ਕਬੀਰ)
ਫ਼ਾ. [پاعخِانہ] ਪਾਯਖ਼ਾਨਹ. ਸੰਗ੍ਯਾ- ਪਾਈਂਨ (ਲੀਵੇਂ ਦਰਜੇ ਦਾ) ਖ਼ਨਾਹ (ਘੁਰ) ਮਲ ਤਿ੍ਯਾਗਣ ਦਾ ਅਸਥਾਨ.
ਫ਼ਾ. [پایگاہ] ਪਾਯਗਾਹ. ਸੰਗ੍ਯਾ- ਮਹਿਲ ਦੀ ਡਿਹੁਡੀ. ਸਿੰਹਪੌਰ। ੨. ਸਰਾਇ। ੩. ਪੌੜੀ ਦਾ ਡੰਡਾ। ੪. ਅਧਿਕਾਰ. ਰੁਤਬਾ. "ਪਾਇਗਹੇ ਤੇਰੇ ਪਾਇਗਹੇ ਪਾਈਅਤ." (ਕਵਿ ੫੨) ਤੇਰੇ ਦਰਵਾਜ਼ੇ ਅਧਿਕਾਰ ਪਾਈਦਾ ਹੈ. ਭਾਵ- ਤੇਰੇ ਦਰ ਆਕੇ ਉੱਚੀ ਪਦਵੀ ਮਿਲਦੀ ਹੈ. ਅਥਵਾ- ਤੇਰੇ ਪੈਰ ਫੜਿਆਂ ਰੁਤਬਾ ਪਾਈਦਾ ਹੈ.
ਪਾ ਦਿੱਤਾ. ਡਾਲ ਦੀਆ. "ਧਰਿ ਪਾਇਤਾ ਉਦਰੈ ਮਾਹਿ." (ਸ੍ਰੀ ਮਃ ੫. ਪਹਰੇ) ੨. ਸੰਗ੍ਯਾ- ਪੈਰਾਂ ਹੇਠ ਵਿਛਾਉਣ ਦਾ ਵਸਤ੍ਰ, ਜੋ ਆਏ ਮਿਹਮਾਨ ਦੇ ਸਨਮਾਨ ਲਈ ਘਰ ਅੱਗੇ ਵਿਛਾਇਆ ਜਾਵੇ. ਪਾਦਤ੍ਰਾਣ ਕਰਤਾ ਵਸਤ੍ਰ. "ਦੂਰ ਲੌ ਪਾਇਤੇ ਡਾਰੇ." (ਸਲੋਹ) ੩. ਤੰਤ੍ਰਸ਼ਾਸਤ੍ਰ ਅਨੁਸਾਰ ਪ੍ਰਸਥਾਨ ਦੇ ਮੁਹੂਰਤ ਸਮੇਂ ਆਪਣੀ ਥਾਂ, ਪੂਜਨ ਕਰਕੇ ਤੋਰਿਆ ਹੋਇਆ ਵਸਤ੍ਰ ਸ਼ਸਤ੍ਰ ਆਦਿ ਸਾਮਾਨ. ਜੋ ਲੇਕ ਕਿਸੇ ਕਾਰਣ, ਵੇਲੇ ਸਿਰ ਰਵਾਨਾ ਨਹੀਂ ਹੋ ਸਕਦੇ, ਉਹ ਆਪਣੀ ਥਾਂ "ਪਾਇਤਾ" ਰਵਾਨਾ ਕਰਦੇ ਹਨ. "ਪੂਜ ਪਾਇਤਾ ਚੰਡ ਗਨੇਸਾ। ਰਿਪੁਦੇਸ਼ਨ ਪਰ ਚਢੇ ਨਰੇਸਾ." (ਨਾਪ੍ਰ) ਦੋਖੇ, ਪੈਤਰਾ ੨.
ਕ੍ਰਿ. ਵਿ- ਪੈਰੀਂ ਪੈਕੇ। ੨. ਪੈਰ ਉੱਤੇ.
ਦੇਖੋ, ਪਾਮਾਲ.
nan