ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਆਲੇ ਦੁਆਲੇ. ਨੇੜੇ ਤੇੜੇ. "ਓਨਾ ਪਾਸਿ ਦੁਆਸਿ ਨ ਭਿਟੀਐ." (ਸ੍ਰੀ ਮਃ ੪) ੨. ਦੇਖੋ,#ਦੁਆਸਿ.


ਸੰ. पाशय. . ਸੰਗ੍ਯਾ- ਬੰਧਨ. "ਸਰਬਪਾਸਿਯ ਹੈ." (ਜਾਪੁ) ਸਭ ਨੂੰ ਬੰਨ੍ਹਣ ਵਾਲਾ ਹੈ.


ਪਾਵਸੀ. ਪਾਵੇਗਾ. "ਅੰਤੁ ਇਕੁ ਤਿਲੁ ਨਹੀ ਪਾਸੀ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਕ੍ਰਿ. ਵਿ- ਕੋਲ. ਸਮੀਪ. "ਠਾਕੁਰ, ਸਭਕਿਛੁ ਤੁਮ ਹੀ ਪਾਸੀ." (ਸਾਰ ਮਃ ੫) ੩. ਸੰਗ੍ਯਾ- ਫਾਂਸੀ. ਫੰਦਾ. ਦੇਖੋ, ਪਾਸ ੪। ੪. ਖਤ੍ਰੀਆਂ ਦੀ ਇੱਕ ਜਾਤਿ. "ਵੇਗਾ ਪਾਸੀ ਕਰਣੀ ਸਾਰੀ." (ਭਾਗੁ) ਇਸੇ ਜਾਤਿ ਦੇ ਖਤ੍ਰੀਆਂ ਦਾ ਵਸਾਇਆ ਅਮ੍ਰਿਤਸਰ ਵਿੱਚ ਪਾਸੀਆਂ ਦਾ ਚੌਕ ਗੁਰੂ ਅਰਜਨ ਸਾਹਿਬ ਦੇ ਸਮੇਂ ਤੋਂ ਪ੍ਰਸਿੱਧ ਹੈ। ੫. ਸੰ. पाशिन्- ਪਾਸ਼ੀ. ਫਾਹੀ ਵਾਲਾ. ਜਿਸ ਪਾਸ ਪਾਸ਼ ਹੈ। ੬. ਸੰ. पाषी. ਪੱਥਰ। ੭. ਨੇਜਾ. ਭਾਲਾ.


ਦੇਖੋ, ਪਾਸੀ ੪. "ਚੌਕ ਪਾਸੀਆਂ ਕੋ ਜਹਿਂ ਚੀਨ." (ਗੁਪ੍ਰਸੂ)


ਫ਼ਾ. [پاشیدن] ਕ੍ਰਿ- ਵਿਖੇਰਨਾ. ਖਿੰਡਾਉਣਾ। ੨. ਛਿੜਕਣਾ.


ਦੇਖੋ, ਪਾਸ.


ਵਿ- ਪਸ਼ੁਪਤਿ (ਸ਼ਿਵ) ਨਾਲ ਸੰਬੰਧ ਰੱਖਣ ਵਾਲਾ। ੨. ਸੰਗ੍ਯਾ- ਸ਼ਿਵ ਉਪਾਸਕ. ਸ਼ੈਵ। ੩. ਤੰਤ੍ਰਸ਼ਾਸਤ੍ਰ, ਜੋ ਸ਼ਿਵ ਦਾ ਬਣਾਇਆ ਹੋਇਆ ਹੈ.


ਕ੍ਰਿ. ਵਿ- ਕੋਲ. ਨੇੜੇ. ਸਮੀਪ. "ਸਰਬ ਚਿੰਤ ਤੁਧੁ ਪਾਸੇ." (ਬਿਲਾ ਮਃ ੧) ੨. ਪਾਸਾ ਦਾ ਬਹੁਵਚਨ.