ਦੇਖੋ, ਗੁਗਾ.
ਫ਼ਾ. [گوگِرد] ਸੰਗ੍ਯਾ- ਗੰਧਕ. ਗੰਧਰਕ. ਦੇਖੋ, ਗੰਧਕ.
nan
ਦੇਖੋ, ਗਊਗ੍ਰਾਸ.
nan
ਸੰ. ਵਿ- ਗਊ ਮਾਰਨ ਵਾਲਾ. ਗੋਹਤ੍ਯਾ ਕਰਨ ਵਾਲਾ। ੨. ਸੰਗ੍ਯਾ- ਅਤਿਥਿ. ਪਰਾਹੁਣਾ. ਪੁਰਾਣੇ ਸਮੇਂ ਇਹ ਰੀਤਿ ਸੀ ਕਿ ਪਰਾਹੁਣੇ ਦੇ ਘਰ ਆਉਣ ਪੁਰ ਉਸ ਦੀ ਖਾਤਿਰ ਲਈ ਗੋਹਤ੍ਯਾ ਕੀਤੀ ਜਾਂਦੀ ਸੀ. ਇਸ ਲਈ ਅਤਿਥਿ ਦਾ ਨਾਉਂ ਗੋਘ੍ਨ ਪੈ ਗਿਆ. "अथापि ब्राह्मणाय वा राजन्याय वा त्र्पभ्यागताय वा महोक्षं वा महाजं वा पचेदेवमस्यातिथ्यं कुर्वन्तीति" (ਵਸ਼ਿਸ੍ਠ ਸਿਮ੍ਰਿਤਿ ਅਃ ੪)#ਅਰਥਾਤ- ਬ੍ਰਾਹਮਣ ਜਾਂ ਛਤ੍ਰੀ ਦੇ ਅਭ੍ਯਾਗਤ ਹੋਣ ਪੁਰ, ਉਨ੍ਹਾਂ ਵਾਸਤੇ ਵਡਾ ਬੈਲ ਜਾਂ ਵਡਾ ਬਕਰਾ ਪਕਾਵੇ, ਇਸ ਤਰ੍ਹਾਂ ਮਿਹਮਾਨਦਾਰੀ ਕਰਨ ਦਾ ਨਿਯਮ ਹੈ.
ਸੰ. ਵਿ- ਜੋ ਗੋ (ਇੰਦ੍ਰੀਆਂ) ਦਾ ਵਿਸਯ ਹੈ। ੨. ਪ੍ਰਿਥਿਵੀ ਪੁਰ ਫਿਰਨ ਵਾਲਾ। ੩. ਸੰਗ੍ਯਾ- ਇੰਦ੍ਰੀਆਂ ਦਾ ਵਿਸਯ ਪਦਾਰਥ। ੪. ਗਊਆਂ ਦੇ ਚਰਣ ਦਾ ਅਸਥਾਨ (ਚਰਾਂਦ).
ਸੰ. ਗੋਚਰ੍ਮ. ਸੰਗ੍ਯਾ- ਗਾਂ ਅਥਵਾ ਬੈਲ ਦੀ ਖੱਲ. ਵੈਸ਼੍ਯ ਨੂੰ ਬ੍ਰਹਮਚਰਯ ਧਾਰਣ ਸਮੇਂ ਗਾਂ ਅਥਵਾ ਬਕਰੇ ਦਾ ਚਰਮ ਪਹਿਰਣਾ ਵਿਧਾਨ ਕੀਤਾ ਹੈ. ਦੇਖੋ, ਵਸ਼ਿਸ੍ਠ ਸਿਮ੍ਰਿਤੀ, ਅਃ ੧੧.। ੨. ਜ਼ਮੀਨ ਦਾ ਇੱਕ ਖਾਸ ਮਾਪ. ਡੇਢ ਸੌ ਗਜ ਲੰਮੀ ਅਤੇ ਇਤਨੀ ਹੀ ਚੌੜੀ. ਦੇਖੋ, ਚੜਸਾ. ਕਈ ਗ੍ਰੰਥਾਂ ਵਿੱਚ ੨੧੦੦ ਹੱਥ ਲੰਮਾ ਅਤੇ ਇਤਨਾ ਹੀ ਚੌੜਾ "ਗੋਚਟਮ" ਦਾ ਪ੍ਰਮਾਣ ਹੈ.
ਵਿ- ਅਧੀਨ. ਵਸ਼ੀਭੂਤ. "ਤੇਰੇ ਕੀਤੇ ਕੰਮ ਤੂਧੈ ਹੀ ਗੋਚਰੇ." (ਵਾਰ ਗੂਜ ੨. ਮਃ ੫)
ਸੰਗ੍ਯਾ- ਇੱਕ ਪ੍ਰਕਾਰ ਦਾ ਚੰਦਨ. ਗੋਸ਼ੀਰ੍ਸ ਚੰਦਨ. ਸੁਸ੍ਰੁਤ ਨੇ ਇਸ ਚੰਦਨ ਦੇ ਅਨੇਕ ਗੁਣ ਲਿਖੇ ਹਨ.