ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਾਹਣਾ ਅਤੇ ਪਾਹਣੁ.


ਕ੍ਰਿ- ਪਾਹ ਚੜ੍ਹਾਉਣਾ. ਦੇਖੇ, ਪਾਹ ੩.


ਸੰ. ਪਾਸਾਣ. ਸਿੰਧੀ. ਪਾਹਣੁ. ਸੰਗ੍ਯਾ ਪੱਥਰ. "ਗਲ ਮਹਿ ਪਾਹਣੁ ਲੈ ਲਟਕਾਵੈ." (ਸੂਹੀ ਮਃ ੫) "ਜਿਸ ਪਾਹਨ ਕਉ ਪਾਤੀ ਤੋਰੈ. ਸੋ ਪਾਹਨ ਨਿਰਜੀਉ." (ਆਸਾ ਕਬੀਰ)


ਪੱਥਰ ਦੀ ਨੌਕਾ। ੨. ਭਾਵ- ਅਗ੍ਯਾਨੀ ਗੁਰੂ ਅਤੇ ਉਸ ਦੀ ਸਿਖ੍ਯਾ.


ਸੰਗ੍ਯਾ- ਪਹਰਾ ਦੇਣ ਵਾਲਾ. ਚੌਕੀਦਾਰ. ਰਕ੍ਸ਼੍‍ਕ ਸਿਪਾਹੀ. "ਪਾਹਰੂਅ ਰਾ ਛਬ ਚੋਰ ਨ ਲਾਗੈ." (ਆਸਾ ਮਃ ੧) ਦੇਖੋ, ਛਬ.


ਦੇਖੋ, ਪਹਾ। ੨. ਪਾਸ. ਸਮੀਪ. ਕੋਲ. "ਹਰਿ ਸੰਤ ਨ ਪਾਹਾ." (ਬਿਲਾ ਛੰਤ ਮਃ ੫)


ਦੇਖੋ, ਪਹਾਰਾ. "ਜਤੁ ਪਾਹਾਰਾ." (ਜਪੁ) "ਨਿੰਦਕ ਕਾ ਪਰਗਟ ਪਾਹਾਰਾ." (ਗੌਂਡ ਰਵਿਦਾਸ) "ਪਰਗਟ ਪਾਹਾਰੈ ਜਾਪਦਾ." (ਸ੍ਰੀ ਜੋਗੀਅੰਦਰਿ)