ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪਾਸ. ਸਮੀਪ. "ਅੰਧੇ! ਤੂ ਬੈਠਾ ਕੰਧੀ ਪਾਹਿ." (ਸ੍ਰੀ ਮਃ ੫) "ਕਹੁ ਬੇਨੰਤੀ ਅਪਨੇ ਸਤਿਗੁਰ ਪਾਹਿ." (ਗਉ ਮਃ ੫) ੨. ਪਾਉਂਦਾ ਹੈ. ਪ੍ਰਾਪਤ ਕਰਦਾ ਹੈ. "ਸਿਮਰਤ ਨਾਮ ਮੁਕਤਿਫਲ ਪਾਹਿ." (ਗਉ ਮਃ ੫) ੩. ਤਤਪਰ ਹੋਣ ਦੀ ਕ੍ਰਿਯਾ. ਲਗਣਾ. "ਜੇ ਸਭਿ ਮਿਲਿਕੈ ਆਖਣਿ ਪਾਹਿ." (ਸੋਦਰੁ) ਸਾਰੇ ਮਿਲਕੇ ਕਹਿਣ ਲੱਗਣ। ੪. ਸੰ. ਵ੍ਯ- ਰਕ੍ਸ਼ਾ ਕਰੋ. ਬਚਾਓ. "ਸਮੰ ਪਾਹਿ ਮਮ ਪਾਹਿ ਤੂ ਸਰਣ ਆਏ." (ਸਲੋਹ)


ਪਾਸ. ਕੋਲ. ਸਮੀਪ. "ਸੋ ਅੰਮਿਤ ਗੁਰ ਪਾਹੀ ਜੀਉ." (ਸੋਰ ਮਃ ੧) ੨. ਪਨਹੀ. ਜੂਤਾ. "ਨਾਹਿ ਤ ਪਾਹੀ ਪਾਹਿ." (ਵਾਰ ਮਾਝ ਮਃ ੧) ਨਹੀਂ ਤਾਂ ਪੌਲੇ ਪੈਂਦੇ ਹਨ। ੩. ਪਾਹ (ਮਾਰਗ) ਜਾਣ ਵਾਲਾ ਰਾਹੀ. ਪੰਥੀ। ੪. ਪ੍ਰਾਪ੍ਤਿ. "ਗੁਰਬਚਨੀ ਫਲ ਪਾਹੀ." (ਸੋਰ ਮਃ ੧) ੫. ਪਾਉਂਦਾ. ਪਾਉਂਦੇ, "ਕਣ ਬਿਨੁ ਗਾਹੁ ਕਿ ਪਾਹੀ?" (ਗੂਜ ਤ੍ਰਿਲੋਚਨ)


ਦੇਖੋ, ਪਾਹ ੩. "ਸਰਮੁ ਪਾਹੁ ਤਨਿ ਹੋਇ." (ਵਾਰ ਆਸਾ) ੨. ਪੜ. ਪੈ. "ਗੁਰ ਕੀ ਚਰਣੀ ਪਾਹੁ." (ਸ੍ਰੀ ਮਃ ੫)


ਸੰਗ੍ਯਾ- ਸੰਦੇਸਾ. ਸੁਨੇਹਾ. ਪੈਗ਼ਾਮ। ੨. ਪਹੁਁਚੇ ਨੂੰ ਬੰਨ੍ਹਣ ਯੋਗ੍ਯ ਮੰਗਲਸੂਤ੍ਰ, ਜੋ ਵਿਆਹ ਸਮੇਂ ਚਿੱਠੀ ਨਾਲ ਸੰਬੰਧੀਆਂ ਨੂੰ ਭੇਜਿਆ ਜਾਂਦਾ ਹੈ, ਜਿਸ ਨੂੰ ਵਿਆਹ ਦੀ ਗੰਢ ਆਖਦੇ ਹਨ. ਬਰਾਤ ਵਿੱਚ ਸ਼ਾਮਿਲ ਹੋਣ ਵਾਲੇ ਇਹ ਸੁਤ੍ਰ ਬੰਨ੍ਹਕੇ ਆਉਂਦੇ ਹਨ. ਇਹ ਪ੍ਰਾਚੀਨ ਰੀਤਿ ਸੀ, ਜੋ ਹੁਣ ਘੱਟ ਦੇਖੀ ਜਾਂਦੀ ਹੈ. "ਘਰਿ ਘਰਿ ਏਹੋ ਪਾਹੁਚਾ." (ਸੋਹਿਲਾ) ੩. ਦੇਖੋ, ਪਹੁਚਾ.


ਸੰ. ਪ੍ਰਾਯੁਣ. ਸੰਗ੍ਯਾ- ਅਤਿਥਿ. ਮੇਹਮਾਨ. ਪ੍ਰਾਹਣ ਭੀ ਸੰਸਕ੍ਰਿਤ ਸ਼ਬਦ ਹੈ. ਪਾਲੀ- ਪਾਹੁਣੇਯ. ਦੇਖੋ, ਪਰਾਹੁਣਾ.


ਸੰਗ੍ਯਾ- ਮੇਹਮਾਨ ਦੀ ਰੀਤਿ. ਪਰਾਹ੍ਹਣੇ ਵਾੰਙ ਆਚਰਣ। ੨. ਪਰਾਹੁਣੇ ਨਾਲ ਕੀਤਾ ਸੱਜਨਤਾ ਦਾ ਵਰਤਾਉ.


ਦੇਖੋ, ਪਰਾਹੁਣਾ ਅਤੇ ਪਾਹੁਣਾ. "ਘਰਿ ਪਾਹੁਣੀ ਬਲ ਰਾਮ ਜੀਉ. " (ਸੂਹੀ ਛੰਤ ਮਃ ੧) "ਪਾਹੁਨੜੇ ਮੇਰੇ ਸੰਤ ਪਿਆਰੇ." (ਆਸਾ ਛੰਤ ਮਃ ੫)