ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਾਇਖਾਨਾ.


ਪਕ੍ਸ਼੍‍ (ਤ਼ਰਫ਼ਦਾਰੀ) ਦ੍ਵਾਰਾ. ਪੱਖ ਨਾਲ. "ਨਾਨਕ ਭਏ ਨਿਹਾਲ ਪ੍ਰਭੁ ਕੀ ਪਾਖਿਆ." (ਵਾਰ ਵਡ ਮਃ ੪)


ਪਕ੍ਸ਼੍‍ ਮੇਂ. ਪੱਖ ਵਿੱਚ. "ਸੰਤ ਪਰੇ ਗੋਬਿੰਦ ਕੀ ਪਾਖੀ." (ਸਾਰ ਮਃ ੫) ੨. ਸੰਗ੍ਯਾ- ਪੱਖੀ. ਛੋਟਾ ਪੰਖਾ.


ਦੇਖੋ, ਪਾਖ ੨.


ਸੰ. पाषण्ड- ਪਾਰ੍ਸਡ. ਸੰਗ੍ਯਾ- ਪਾ (ਰਖ੍ਯਾ ਕਰਨ ਵਾਲੇ ਦਾ) ਖੰਡਨ ਕਰਤਾ. ਦੁਰਾਚਾਰ ਤੋਂ ਬਚਾਉਣ ਵਾਲੇ ਪਾ (ਧਰਮ) ਨੂੰ ਜੋ ਖੰਡਨ ਕਰੇ. ਸਤ੍ਯਧਰਮ ਦਾ ਤ੍ਯਾਗੀ। ੨. ਝੂਠਾ ਆਡੰਬਰ ਰਚਣ ਵਾਲਾ। ੩. ਦਿਖਾਵਾ. ਦੰਭ. "ਪਾਖੰਡ ਕੀਨੇ ਜੋਗੁ ਨ ਪਾਈਐ." (ਮਾਰੂ ਸੋਲਹੇ ਮਃ ੧)


ਦਿਖਾਵੇ ਮਾਤ੍ਰ ਕਰਮ, ਸ਼੍ਰੱਧਾ ਬਿਨਾ। ਕੇਵਲ ਆਡੰਬਰ. "ਪਾਖੰਡਧਰਮ ਪ੍ਰੀਤਿ ਨਹੀ ਹਰਿ ਸਿਉ." (ਮਾਰੂ ਸੋਲਹੇ ਮਃ ੧) ਦੋਖੇ, ਪਾਖੰਡ.


ਪਖੰਡ ਤੋਂ ਪਾਖਾਂਡ ਕਰਕੇ. "ਪਾਖੰਡਿ ਜਮਕਾਲੁ ਨ ਛੋਡਈ." (ਵਾਰ ਵਡ ਮਃ ੪)


ਸੰ. पाषणिडन. ਵਿ- ਜੋ ਰਖ੍ਯਾ ਕਰਨ ਵਾਲੇ ਦਾ ਖੰਡਨ ਕਰੇ। ੨. ਸੰਗ੍ਯਾ- ਦਿਖਾਵੇ ਦਾ ਧਰਮੀ। ੩. ਸਤ੍ਯਧਰਮ ਦਾ ਤ੍ਯਾਗੀ. ਝੂਠਾ ਮਤ ਮੰਨਣ ਵਾਲਾ। ੪. ਪਾਪਖੰਡੀ ਦਾ ਸੰਖੇਪ ਭੀ ਗੁਰਬਾਣੀ ਵਿੱਚ ਪਾਖੰਡੀ ਸ਼ਬਦ ਆਇਆ ਹੈ. "ਤਿਸੁ ਪਾਖੰਡੀ ਜਰਾ ਨ ਮਰਣਾ." (ਵਾਰ ਰਾਮ ੧. ਮਃ ੧)


ਵਿ- ਪਕ੍ਸ਼੍‍ (ਪੰਖਾਂ) ਦਾ. "ਪਾਖੰਤਣ ਬਾਜ ਬਜਾਇਲਾ." (ਭੈਰ ਨਾਮਦੇਵ) ਪੰਖਾਂ (ਖੰਭਾਂ) ਦਾ ਵਾਜਾ ਵਜਾਉਂਦੇ ਹੋਏ। ੨. ਪਕ੍ਸ਼੍‍ (ਪਹਰ) ਦੇ ਅੰਤ ਦਾ ਵਾਜਾ, ਗ਼ਜ਼ਲ.


ਸੰਗ੍ਯਾ- ਪੱਗ. ਪਗੜੀ. ਦਸ੍ਤਾਰ. "ਜਿਹਿ ਸਿਰਿ ਰਚਿ ਰਚਿ ਬਾਂਧਤ ਪਾਗ." (ਗਉ ਕਬੀਰ) ੨. ਦੇਖੋ, ਪਾਗਣਾ.