ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਗੋ (ਪ੍ਰਿਥਿਵੀ) ਦੀ ਪਾਲਨਾ ਕਰਨ ਵਾਲਾ ਰਾਜਾ। ੨. ਪਾਰਬ੍ਰਹਮ. ਜਗਤਪਾਲਕ ਵਾਹਗੁਰੂ. "ਹੇ ਗੋਬਿੰਦ ਹੇ ਗੋਪਾਲ." (ਮਲਾ ਮਃ ੫) "ਜਗੰਨਾਥ ਗੋਪਾਲ ਮੁਖਿ ਭਣੀ." (ਮਾਰੂ ਸੋਲਹੇ ਮਃ ੫) ੩. ਗਵਾਲਾ. ਗੋਪ. ਅਹੀਰ। ੪. ਤਲਵੰਡੀ ਦਾ ਪਾਧਾ, ਜਿਸ ਪਾਸ ਬਾਬਾ ਕਾਲੂ ਜੀ ਨੇ ਜਗਤ ਗੁਰੂ ਨੂੰ ਸੰਸਕ੍ਰਿਤ ਅਤੇ ਹਿਸਾਬ ਪੜ੍ਹਨ ਬੈਠਾਇਆ ਸੀ. "ਜਾਲਿ ਮੋਹ ਘਸਿਮਸਿ ਕਰਿ." (ਸ੍ਰੀ ਮਃ ੧) ਸ਼ਬਦ ਇਸੇ ਪਰਥਾਇ ਉਚਰਿਆ ਹੈ। ੫. ਗੁਲੇਰ ਦਾ ਪਹਾੜੀ ਰਾਜਾ, ਜੋ ਭੰਗਾਣੀ ਦੇ ਜੰਗ ਵਿੱਚ ਦਸ਼ਮੇਸ਼ ਨਾਲ ਲੜਿਆ. ਦੇਖੋ, ਗੋਪਲਾ. ੬. ਫ਼ਾ. [گوپال] ਗੁਰਜ. ਗਦਾ. ਧਾਤੁ ਦਾ ਮੂਸਲ। "ਹਮਹ ਖੰਜਰੋ ਗੁਰਜ ਗੋਪਾਲ ਨਾਮ." (ਹਕਾਯਤ ੧੦)


ਦੇਖੋ, ਸੁਧਾਸਰ.


ਸੰਗ੍ਯਾ- ਗੋਪੀ. ਗਵਾਲਨ. ਅਹੀਰਨ.


ਸੰਗ੍ਯਾ- ਗੋਪ (ਗੋਪਾਲਕ) ਦੀ ਇਸਤ੍ਰੀ. ਗਵਾਲਨ. ਅਹੀਰਨ. "ਘੜੀਆਂ ਸਭੇ ਗੋਪੀਆ ਪਹਰ ਕੰਨ੍ਹ ਗੋਪਾਲ." (ਵਾਰ ਆਸਾ) ੨. ਭਾਵ- ਇੰਦ੍ਰੀਆਂ "ਨਾਚੰਤੀ ਗੋਪੀ ਜਨਾ." (ਧਨਾ ਨਾਮਦੇਵ) ੩. ਗੁਰੂ ਅਮਰਦੇਵ ਦਾ ਇੱਕ ਆਤਮਗ੍ਯਾਨੀ ਸਿੱਖ। ੪. ਇੱਕ ਭਾਰਦ੍ਵਾਜੀ ਬ੍ਰਾਹਮਣ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਧਰਮਪ੍ਰਚਾਰਕ ਹੋਇਆ.


ਦੇਖੋ, ਗੋਫਣ.


ਬੰਗਾਲ ਦੇਸ਼ ਵਿੱਚ ਰੰਗਪੁਰ (ਰੰਗਵਤੀ) ਦਾ ਰਾਜਾ, ਜੋ ਭਰਥਰੀ (ਹਰਿਭਰਤ੍ਰਿ) ਦੀ ਭੈਣ ਮੇਨਾਵਤੀ ਦਾ ਪੁਤ੍ਰ ਅਤੇ ਰਾਣੀ ਪਾਰਮਦੇਵੀ ਦਾ ਪਤੀ ਸੀ. ਇਹ ਵੈਰਾਗ ਦੇ ਕਾਰਣ ਰਾਜ ਤ੍ਯਾਗਕੇ ਜਲੰਧਰ ਨਾਥ ਯੋਗੀ ਦਾ ਚੇਲਾ ਹੋਇਆ। ੨. ਇੱਕ ਜੋਗੀ, ਜਿਸ ਦੀ ਚਰਚਾ ਗੁਰੂ ਨਾਨਕ ਦੇਵ ਨਾਲ ਹੋਈ. "ਬੋਲੈ ਗੋਪੀਚੰਦ ਸਤਿ ਸਰੂਪ." (ਵਾਰ ਰਾਮ ੧. ਮਃ ੧)


ਦ੍ਵਾਰਿਕਾ ਪਾਸ ਇੱਕ ਗੋਪੀਤਾਲ ਹੈ, ਜਿੱਥੇ ਕ੍ਰਿਸਨ ਜੀ ਦੇ ਦੇਹਾਂਤ ਹੋਣ ਪੁਰ ਵਿਯੋਗ ਦੁੱਖ ਨਾਲ ਗੋਪੀਆਂ ਨੇ ਪ੍ਰਾਣ ਤ੍ਯਾਗੇ ਸਨ. ਇਸ ਦੀ ਮਿੱਟੀ ਗੋਪੀਚੰਦਨ ਕਹਾਉਂਦੀ ਹੈ. ਵੈਸਨਵ ਲੋਕ ਇਸ ਦਾ ਤਿਲਕ ਲਾਉਂਦੇ ਹਨ. ਪਦਮਪੁਰਾਣ ਦੇ ਉੱਤਰਖੰਡ ਦੇ ਅਧ੍ਯਾਯ ੩੦ ਅਤੇ ੬੮ ਵਿੱਚ ਗੋਪੀਚੰਦਨ ਦਾ ਵਡਾ ਮਹਾਤਮ ਲਿਖਿਆ ਹੈ. "ਕਿਨ ਹੂੰ ਤਿਲਕ ਗੋਪੀਚੰਦਨ ਲਾਇਆ." (ਰਾਮ ਅਃ ਮਃ ੫)


ਸੰਗ੍ਯਾ- ਕ੍ਰਿਸਨ, ਜੋ ਗੋਪੀਆਂ ਦਾ ਸ੍ਵਾਮੀ ਹੈ। ੨. ਰਿਸੀਕੇਸ਼. ਇੰਦ੍ਰੀਆਂ ਦਾ ਪ੍ਰੇਰਕ. "ਗੋਪੀਨਾਥ ਸਗਲ ਹੈ ਸਾਥੇ." (ਮਾਰੂ ਸੋਲਹੇ ਮਃ ੫)