ਦੇਖੋ, ਕਰੇਲਾ.
ਸੰਗ੍ਯਾ- ਉਪਦ੍ਰਵ. ਦੇਖੋ, ਕਾਰ. "ਕਾਰਾ ਕਰ੍ਯੋ ਹਮਹੁਁ ਸੰਗ ਭਾਰਾ." (ਗੁਪ੍ਰਸੂ) ੨. ਵਿ- ਕਾਲਾ. "ਤਿਸੁ ਹਲਤਿ ਪਲਤਿ ਮੁਖ ਕਾਰਾ." (ਸੂਹੀ ਮਃ ੪) ੩. ਸੰ. ਸੰਗ੍ਯਾ- ਬੰਧਨ. ਕੈਦ। ੪. ਪੀੜਾ. ਕਲੇਸ਼. ਕਾੜ੍ਹਾ. "ਕਾਰਾ ਤੁਝੈ ਨ ਵਿਆਪਈ." (ਬਾਵਨ) ੫. ਦੂਤੀ. ਵਕਾਲਤ ਕਰਨ ਵਾਲੀ ਇਸਤ੍ਰੀ.
nan
ਸੰ. ਸੰਗ੍ਯਾ- ਜੇਲਖ਼ਾਨਾ. ਕੈਦੀਆਂ ਦਾ ਘਰ.
ਸੰਗ੍ਯਾ- ਜੇਲ ਦਾ ਨਿਵਾਸ. ਕੈਦਖਾਨੇ ਵਿੱਚ ਰਹਿਣਾ। ੨. ਜੇਲਖ਼ਾਨਾ. ਕੈਦਖ਼ਾਨ.
ਦੇਖੋ, ਕਾਰੀ। ੨. ਸੰਗ੍ਯਾ- ਕ੍ਰਿਯਾ. ਰੀਤਿ. ਢੰਗ. "ਜਿਨਾ ਕਾਰਿ ਨ ਆਈ." (ਸਵਾ ਮਃ ੫) ੩. ਮੁਵੱਸਰ. ਅਸਰ ਸਹਿਤ. "ਗੁਰ ਕੀ ਮਤਿ ਜੀਅ ਆਈ ਕਾਰਿ." (ਗਉ ਅਃ ਮਃ ੧)
ਸੰ. ਸੰਗ੍ਯਾ- ਅਜੇਹਾ ਸ਼ਲੋਕ (ਛੰਦ) ਜਿਸ ਦੇ ਅੱਖਰ ਥੋੜੇ ਅਤੇ ਅਰਥ ਬਹੁਤ ਹੋਵੇ। ੨. ਕਿਸੇ ਸੂਤ੍ਰ ਅਥਵਾ ਮੰਤ੍ਰ ਦਾ ਟੀਕਾ, ਜੋ ਛੰਦਾਂ ਵਿੱਚ ਕੀਤਾ ਹੋਵੇ. ਛੰਦਬੱਧ ਟੀਕਾ। ੩. ਨਾਟਕ ਕਰਨ ਵਾਲੇ ਨਟ ਦੀ ਇਸਤ੍ਰੀ.
ਦੇਖੋ, ਕਾਰੰਡਵ.
ਫ਼ਾ. [کارندہ] ਸੰਗ੍ਯਾ- ਕਰਮਚਾਰੀ. ਕਾਰਕੁਨ. ਕੰਮ ਕਰਨ ਵਾਲਾ.
ਸੰਗ੍ਯਾ- ਕ੍ਰਿਯਾ. ਕਾਰ੍ਯ੍ਯ "ਸਤਿਗੁਰੂ ਫੁਰਮਾਇਆ ਕਾਰੀ ਏਹੁ ਕਰੇਹੁ." (ਵਾਰ ਬਿਹਾ ਮਃ ੩) ਇਲਾਜ. ਉਪਾਯ. "ਵੈਦ ਕਿ ਜਾਣੈ ਕਾਰੀ?" (ਮਾਰੂ ਮਃ ੧) "ਸੰਤਹੁ ਇਹਾ ਬਾਤਵਹੁ ਕਾਰੀ." (ਸੋਰ ਮਃ ੫) ੩. ਕਾਲੀ ਦੇਵੀ. "ਸੰਘਾਰ ਦਈ ਰਨ ਕਾਰੀ." (ਚੰਡੀ ੨) ੪. ਕਾਲੀਨਾਗ, ਜਿਸ ਨੂੰ ਕ੍ਰਿਸਨ ਜੀ ਨੇ ਜਮੁਨਾ ਵਿੱਚੋਂ ਕੱਢਿਆ ਸੀ. "ਪ੍ਰਾਨ ਡਸੈ ਜਬ ਕਾਰੀ." (ਕ੍ਰਿਸਨਾਵ) ੫. ਕਾਰ. ਰੇਖਾ. ਲੀਕ. "ਕਾਰੀ ਕਢੀ ਕਿਆ ਥੀਐ?" (ਵਾਰ ਸ੍ਰੀ ਮਃ ੧) ੬. ਵਿ- ਕਾਲੀ. ਸਿਆਹ. "ਕਾਜਰਕੋਠ ਮਹਿ ਭਈ ਨ ਕਾਰੀ." (ਆਸਾ ਮਃ ੫) ੭. ਸੰ. कारिन् ਵਿ- ਕਰਨ ਵਾਲਾ. "ਕੁਕ੍ਰਿਤ ਪ੍ਰਨਾਸਨਕਾਰੀ." (ਹਜਾਰੇ ੧੦) "ਅੰਤਰਿ ਸ਼ਬਦ ਰਵਿਆ ਗੁਣਕਾਰੀ." (ਰਾਮ ਅਃ ਮਃ ੧) ੮. ਕਾਰ ਕਰਨ ਵਾਲਾ. ਪ੍ਰਧਾਨ. ਮੁਖੀਆ. "ਸਤੁ ਸੰਤੋਖੁ ਨਗਰ ਮਹਿ ਕਾਰੀ." (ਮਾਰੂ ਸੋਲਹੇ ਮਃ ੧) ੯. ਫ਼ਾ. [کاری] ਅਸਰਵਾਲਾ. ਮੁਅੱਸਿਰ। ੧੦. ਗਹਿਰਾ. ਡੂੰਘਾ. "ਤਨ ਸ੍ਰੋਨ ਜਾਰੀ ਭਯੋ ਜਖਮ ਕਾਰੀ." (ਸਲੋਹ) ੧੧. ਅ਼. [قاری] ਕ਼ਾਰੀ. ਪੜ੍ਹਨ ਵਾਲਾ। ੧੨. ਕੁਰਾਨ ਨੂੰ ਸ਼ੁੱਧ ਪੜ੍ਹਨ ਵਾਲਾ.
nan
ਫ਼ਾ. [کاریگر] ਸੰਗ੍ਯਾ- ਕੰਮ ਕਰਨ ਵਾਲਾ. ਹੁਨਰਮੰਦ.