nan
ਕ੍ਰਿ. ਵਿ- ਪੀਛੇ. ਪਿੱਛੇ. "ਸਰਣਿ ਪ੍ਰਭੂ ਤਿਸੁ ਪਾਛੇ ਪਈਆ." (ਬਿਲਾ ਅਃ ਮਃ ੪) "ਅਗਲੇ ਮੁਏ ਸਿ ਪਾਛੈ ਪਰੇ." (ਗਉ ਮਃ ੫) ੨. ਭੂਤ ਕਾਲ ਮੇਂ. ਦੇਖੋ, ਆਗੈ ੩.
ਪਿਛਲੇ ਨੂੰ. "ਪਾਛੰ ਕਰੋਤਿ ਅਗ੍ਰਣੀਵਹ." (ਸਹਸ ਮਃ ੫)
ਸੰਗ੍ਯਾ- ਟਾਂਕਾ. ਗੱਠ। ੨. ਮੁਲੰਮਾ। ੩. ਭਾਵ- ਪਾਖੰਡ. ਦੰਭ। ੪. ਝੂਠ. "ਕਿਧੌਂ ਹਰਖ ਹਿਤ ਪਾਜ ਉਚਾਰੇ." (ਨਾਪ੍ਰ) ੫. ਪੋਲ. ਭੇਤ. "ਤਬ ਜਾਨਹੁਗੇ, ਜਬ ਉਘਰੈਗੋ ਪਾਜ." (ਗਉ ਕਬੀਰ)
ਕ੍ਰਿ- ਗੱਠ ਲਾਉਣਾ. ਛਿਦ੍ਰ (ਛੇਕ) ਬੰਦ ਕਰਨਾ। ੨. ਲਪੇਟਣਾ. ਪਾਗਣਾ.
ਦੇਖੋ, ਪੈਜਾ.
ਦੇਖੋ, ਪਜਾਮਾ.
ਗੱਠ ਲਾਇਆ। ੨. ਗਿਲਟ ਕੀਤਾ। ੩. ਲੇਪਨ ਕੀਤਾ. "ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ." (ਫੁਨਹੇ ਮਃ ੫)
ਵਿ- ਪਾਜ ਵਾਲਾ. ਮੁਲੰਮਾ. "ਪਾਜੀ ਕੋ ਅਪਾਜੀ ਲਖ ਤਾਸੋਂ ਵਿਰਮਾਯੋ ਹੈ." (ਨਾਪ੍ਰ) ੨. ਫ਼ਾ. [پاجی] ਕਮੀਨਾ. ਨੀਚ. ਪਾਮਰ.
nan
ਦੇਖੋ, ਪਾਜ. "ਬੇਟਾ ਪਾਜੁ ਖੁਆਰ." (ਸ੍ਰੀ ਅਃ ਮਃ ੧) "ਮੁਲੰਮਾ ਪਾਜੁ ਲਹਿਜਾਇ." (ਵਾ ਗਉ ੧. ਮਃ ੪)
ਦਿਖਾਵੇ. ਉੱਪਰਲੇ ਆਡੰਬਰ. "ਲਸ਼ਕਰ ਨੇਬ ਖਵਾਸੀ ਪਾਜੇ." (ਗਉ ਅਃ ਮਃ ੧) ੨. ਪਾਗੇ. ਮਗਨ ਹੋਏ. "ਮਾਇਆਮੋਹ ਪਾਜੇ." (ਬਿਲਾ ਮਃ ੩)