ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਮੰਦ ਗੋ (ਬਾਣੀ) ਬੋਲਣ ਵਾਲਾ ਗਿੱਦੜ। ੨. ਦਸਮਗ੍ਰੰਥ ਵਿੱਚ ਗੋਮੁਦ੍ਰੀ ਦੀ ਥਾਂ ਭੀ ਗੋਮਾਯ ਸ਼ਬਦ ਆਇਆ ਹੈ. ਦਖੋ, ਗੋਮੁਦ੍ਰੀ.


ਸੰਗ੍ਯਾ- ਗਊ ਦਾ ਮਾਂਸ. ਦੇਖੋ, ਗੋਘਨ। ੨. ਹਠਯੋਗ ਪ੍ਰਦੀਪਿਕਾ ਵਿੱਚ ਲਿਖਿਆ ਹੈ ਕਿ ਗੋ ਨਾਮ ਜੀਭ ਦਾ ਹੈ, ਉਸ ਨੂੰ ਖਾਸ ਅਭ੍ਯਾਸ ਨਾਲ ਮੋੜਕੇ ਤਾਲੂਏ ਨਾਲ ਲਗਾਕੇ ਕੰਠ ਦਾ ਛਿਦ੍ਰ (ਸੁਰਾਖ਼) ਬੰਦ ਕਰਨਾ ਗੋਮਾਂਸ ਹੈ.


ਸੰ. ਸੰਗ੍ਯਾ- ਰਣਸ਼੍ਰਿੰਗ. ਰਣਸਿੰਘਾ. "मृदङ्गा झर्झरा भेर्य्यः पणवाण्क गोमुखाः " (ਮਹਾਭਾਰਤ, ਦ੍ਰੋਣ ਪਰਵ, ਅਃ ੮੨) ੨. ਇੱਕ ਸੰਖ, ਜਿਸ ਦਾ ਮੁਖ ਗਊ ਜੇਹਾ ਹੁੰਦਾ ਹੈ। ੩. ਵਿ- ਮਨ ਦਾ ਖੋਟਾ, ਮੂੰਹ ਦਾ ਮਿੱਠਾ (ਜਾਂ ਚੁਪ ਕੀਤਾ) ਆਦਮੀ.


ਸੰਗ੍ਯਾ- ਗਾਂ ਦੇ ਮੁਖ ਵਰਗੀ ਇੱਕ ਕੰਦਰਾ, ਜਿਸ ਵਿੱਚੋਂ ਗੰਗੋੱਤਰੀ ਗੰਗਾ ਨਿਕਲਦੀ ਹੈ। ੨. ਇੱਕ ਪ੍ਰਕਾਰ ਦੀ ਥੈਲੀ, ਜਿਸ ਦਾ ਆਕਾਰ ਗਊ ਮੁਖ ਜੇਹਾ ਹੁੰਦਾ ਹੈ. ਇਸ ਵਿੱਚ ਹੱਥ ਪਾਕੇ ਮਾਲਾ ਫੇਰਨੀ ਹਿੰਦੂ ਪੁੰਨਕਰਮ ਸਮਝਦੇ ਹਨ. ੩. ਦਖੋ, ਗੋਮੁਖ ੨.


ਸੰ. ਸੰਗ੍ਯਾ- ਇੱਕ ਪ੍ਰਕਾਰ ਦੀ ਡੱਫ.


ਸੰਗ੍ਯਾ- ਜਿਵੇਂ ਚਲਦੇ ਹੋਏ ਬੈਲ ਦਾ ਮੂਤ੍ਰ ਸਰਪ ਦੀ ਗਤਿ ਦਾ ਪ੍ਰਿਥਿਵੀ ਪੁਰ ਦੇਖੀਦਾ ਹੈ, ਉਸ ਤੁੱਲ. "ਪੁਨ ਗੋਮੂਤ੍ਰਾਕਾਰ ਫਿਰੰਤੇ." (ਗੁਪ੍ਰਸੂ) ੨. ਇੱਕ ਗਣਿਤ.


ਸੰ. ਸੰਗ੍ਯਾ- ਇੱਕ ਮਣਿ, ਜਿਸ ਦੀ ਗਿਣਤੀ ਨੌ ਰਤਨਾਂ ਵਿੱਚ ਹੈ. ਗੰਗੋਲ। ੨. ਇੱਕ ਦ੍ਵੀਪ (ਜਜ਼ੀਰਹ).


ਸੰਗ੍ਯਾ- ਗਊ ਦੀ. ਕੁਰਬਾਨੀ ਦਾ ਜੱਗ (ਯੱਗ੍ਯ), ਜਿਸ ਦਾ ਦੂਜਾ ਨਾਉਂ 'ਗੋਸਵ' ਹੈ. ਕਾਤ੍ਯਾਯਨ ਸ਼੍ਰੌਤ ਸੂਤ੍ਰ ਵਿੱਚ ਜਿਸ ਦਾ ਦੂਜਾ ਨਾਉਂ 'ਗੋਸਵ' ਹੈ. ਕਾਤ੍ਯਾਯਨ ਸ਼੍ਰੌਤ ਸੂਤ੍ਰ ਵਿੱਚ ਇਸ ਜੱਗ ਦਾ ਵਿਧਾਨ ਹੈ. ਕਾਤ੍ਯਾਯਨ ਸ਼੍ਰੌਤ ਸੂਤ੍ਰ ਵਿੱਚ ਇਸ ਜੱਗ ਦਾ ਵਿਧਾਨ ਹੈ. ਬਹੁਤ ਸਿਮ੍ਰਿਤੀਕਾਰਾਂ ਨੇ ਕਲਿਯੁਗ ਵਿੱਚ ਇਸ ਯਗ੍ਯ ਦਾ ਨਿਸੇਧ ਲਿਖਿਆ ਹੈ. ਦੇਖੋ, ਗਵਾਲੰਭ.


ਸੰਗ੍ਯਾ- ਗੋਮਯ. ਗੋਬਰ. "ਗੋਮੈ ਸੇ ਲੇਪਨ ਛਿਤਿ ਕਰਕੈ." (ਨਾਪ੍ਰ)


ਸੰਗ੍ਯਾ- ਗਵਯ. ਰੋਝ. ਨੀਲਗਾਇ.