ਫ਼ਾ. [پازیب] ਸੰਗ੍ਯਾ- ਪੈਰ ਨੂੰ ਜ਼ੇਬ (ਸ਼ੋਭਾ) ਦੇਣ ਵਾਲਾ ਭੂਸਣ. ਨੂਪੁਰ. ਬਾਂਕ.
nan
ਦੇਖੋ, ਪੱਟਿਸ.
ਸੰਗ੍ਯਾ- ਫੁੱਟ. ਨਾਚਾਕੀ. ਵਿਰੋਧ. ਪਾਟ ਜਾਣ ਦੀ ਕ੍ਰਿਯਾ.
nan
ਕ੍ਰਿ- ਫਟਣਾ. ਤੇੜ ਖਾਣੀ. ਅਲਗ ਹੋਣਾ। ੨. ਦੇਖੋ, ਪਾਟਨਾ.
ਸੰਗ੍ਯਾ- ਅੱਟਣਾ. ਭਰਨਾ. ਦੇਖੋ, ਪਾਟਿ। ੨. ਪੱਤਨ. ਨਗਰ. "ਪਾਟਨ ਤੇ ਊਜਰ ਭਲਾ." (ਸ. ਕਬੀਰ) ੩. ਸੰ. ਚੀਰਨਾ. ਪਾੜਨਾ. ੪. ਅਲਗ ਕਰਨਾ.
ਕ੍ਰਿ- ਫਟਣਾ। ੨. ਅੱਟਣਾ. ਭਰਨਾ. ਨੀਵੇਂ ਥਾਂ ਨੂੰ ਭਰਕੇ ਸਮ ਕਰਨਾ. ਦੇਖੋ, ਪਾਟਿ। ੩. ਮਿਤ੍ਰ ਭਾਵ ਤ੍ਯਾਗਕੇ ਪਰਸਪਰ ਵਿਰੋਧੀ ਹੋਣਾ.
ਪੱਟ ਦਾ ਨਾਲਾ. ਰੇਸ਼ਮੀ ਇਜਾਰਬੰਦ.
ਪੱਟ ਅਤੇ ਪੱਟ ਦੇ ਵਸਤ੍ਰ. ਰੇਸ਼ਮੀ ਡੋਰੇ, ਨਾਲੇ, ਫੀਤੇ ਆਦਿ ਅਤੇ ਰੇਸ਼ਮੀ ਕਪੜੇ. "ਜਿਹ ਪ੍ਰਸਾਦਿ ਪਾਟਿ ਪਟੰਬਰ ਹੰਢਾਵਹਿ." (ਸੁਖਮਨੀ) ੨. ਸੂਤ ਆਦਿ ਦੇ ਪਟ (ਵਸਤ੍ਰ) ਅਤੇ ਪੱਟ (ਰੇਸ਼ਮ) ਦੇ ਕਪੜੇ.
ਸੰ. ਸੰਗ੍ਯਾ- ਚਿੱਟਾ ਅਤੇ ਲਾਲ ਰੰਗ. ਗੁਲਾਬੀ ਰੰਗ। ੨. ਕਾਮਦੂਤੀ ਨਾਮਕ ਬਿਰਛ, ਜਿਸ ਦੇ ਪੱਤੇ ਬੇਲ ਜੇਹੇ ਹੁੰਦੇ ਹਨ. Bignonia Suaveolens ਇਸ ਦੀ ਛਿੱਲ ਦਾ ਕਾੜ੍ਹਾ ਮਰੋੜ, ਖੰਘ, ਅਤੇ ਤਾਪ ਨੂੰ ਹਟਾਉਂਦਾ ਹੈ। ੩. ਧਾਨਾਂ ਦੀ ਇੱਕ ਜਾਤਿ, ਜੋ ਵਰਖਾ ਰੁੱਤ ਵਿੱਚ ਪਕਦੀ ਹੈ.