ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਸੋਨੇ ਦਾ ਵੱਡਾ ਪਾਸਾ, ਜੋ ਪੰਜ ਸੌ ਤੋਲੇ ਦਾ ਹੁੰਦਾ ਹੈ. ਪੰਜ ਸੌ ਤੋਲੇ ਦਾ ਸੁੱਧ ਸੋਨੇ ਦਾ ਟੁਕੜਾ.


ਪਟਨਾ ਨਗਰ. ਪੁਰਾਣਾ ਪਾਟਲਿਪੁਤ੍ਰ ਵਰਤਮਾਨ ਪਟਨੇ ਤੋਂ ਢਾਈ ਮੀਲ ਪੂਰਵ ਗੰਗਾ ਦੇ ਕਿਨਾਰੇ ਸੀ, ਜਿਸ ਥਾਂ ਹੁਣ ਕੁਮ੍ਹਰਾਰ ਗ੍ਰਾਮ ਹੈ. ਦੇਖੋ, ਪਟਨਾ.


ਸੰ. ਸੰਗ੍ਯਾ- ਪਟੁਤਾ. ਚਤੁਰਾਈ. ਬੁੱਧਿ ਦੀ ਤੀਕ੍ਸ਼੍‍ਣਤਾ। ੨. ਅਰੋਗ੍ਯਤਾ. ਤਨਦੁਰੁਸ੍ਤੀ.


ਕ੍ਰਿ. ਵਿ- ਅੱਟਕੇ. ਭਰਕੇ, ਦੇਖੋ, ਪਾਟਨਾ ੨. "ਪਾਟਿ ਬਾਗਿਗੰਧਰਾਜ ਕਉ." (ਰਾਮਾਵ) ੨. ਪਾਟਕੇ. ਫਟਕੇ.


ਸੰਗ੍ਯਾ- ਪੱਟੀ ਤਖ਼ਤੀ. "ਲੈ ਪਾਟੀ ਪਾਧੇ ਕੈ ਆਇਆ." (ਭੈਰ ਅਃ ਮਃ ੩) ੨. ਮੰਜੇ ਦੀ ਬਾਹੀ. "ਪਾਟੀ ਚੋਟ ਗੋਡ ਪਰ ਲਾਗੀ." (ਗੁਪ੍ਰਸੂ) ੩. ਫਟੀ. ਦੇਖੋ, ਪਾਟਨਾ.


ਸੰਗ੍ਯਾ- ਵਸਤ੍ਰ. ਪਟ. ਕਨਾਤ. ਪੜਦਾ. "ਪੇਖਿਓ ਲਾਲਨੁ ਪਾਟ ਬੀਚ ਖੋਏ." (ਟੋਡੀ ਮਃ ੫) ੨. ਪੱਟ. ਰੇਸ਼ਮ. "ਪਾਟ ਪਟੰਬਰ ਬਿਰਥਿਆ." (ਸੂਹੀ ਮਃ ੫) ੩. ਪਟ. ਕਪੜਾ. "ਪਾਟ ਕੋ ਪਾਟ ਧਰੇ ਪਿਯਰੋ." (ਕ੍ਰਿਸ਼ਨਾਵ) ੪. ਤਖ਼ਤਾ. ਕਿਵਾੜ. ਪਟ। ੫. ਪੜਦਾ। ੬. ਰਾਜਸਿੰਘਾਸਨ. "ਰਾਜ ਪਾਟ ਦਸਰਥ ਕੋ ਦਯੋ." (ਵਿਚਿਤ੍ਰ) ੭. ਪੱਤਨ. ਨਗਰ. ਪੱਟਨ. "ਮਾਨੈ ਹਾਟੁ ਮਾਨੈ ਪਾਟੁ." (ਪ੍ਰਭਾ ਨਾਮਦੇਵ) ਮਨ ਹੀ, ਅਥਵਾ- ਮਨ ਵਿੱਚ ਹੀ ਹੱਟ ਅਤੇ ਬਾਜ਼ਾਰ। ੮. ਪੱਟ. ਉਰੁ. ਰਾਨ. "ਪਾਟ ਬਨੇ ਕਦਲੀਦਲ ਦ੍ਵੈ." (ਕ੍ਰਿਸ਼ਨਾਵ) ੯. ਦੇਖੋ, ਪਾਟਨਾ ਅਤੇ ਪਾਟਿ। ੧੦. ਪੇਟਾ, ਤਾਣੇ ਵਿੱਚ ਬੁਣੇ ਤੰਤੁ. ਦੇਖੋ, ਗਜਨਵ। ੧੧. ਸੰ. ਵਿੱਥ। ੧੨. ਦਰਿਆ ਦੇ ਦੋਹਾਂ ਕਿਨਾਰਿਆਂ ਦੇ ਵਿਚਾਕਰ ਦੀ ਵਿੱਥ.; ਪੱਟ. ਰੇਸ਼ਮ. ਦੇਖੋ, ਪਾਟ. "ਹਰਿ ਚੋਲੀ ਦੇਹ ਸਵਾਰੀ ××× ਪਾਟੁ ਲਗਾ ਅਧਿਕਾਈ." (ਵਾਰ ਸੋਰ ਮਃ ੪)


ਵਿ- ਰੇਸ਼ਮੀ। ੨. ਸੰਗ੍ਯਾ- ਇਕ ਪ੍ਰਕਾਰ ਦਾ ਰੇਸ਼ਮੀ ਧਾਰੀਦਾਰ ਵਸਤ੍ਰ। ੩. ਦੇਖੋ, ਪੱਟੂ?


ਦੇਖੋ, ਪਟੰਬਰ.