ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤ੍ਰੇੜ. ਦਰਾਰ. ਸ਼ਿਗਾਫ਼। ੨. ਕਮਰ ਤੋਂ ਲੈਕੇ ਗੋਡੇ ਤੋਂ ਉੱਪਰਲਾ ਭਾਗ.


ਤੇੜ (ਕਮਰ) ਪੁਰ. ਤੇੜ ਵਿੱਚ. "ਮਥੈ ਟਿਕਾ ਤੇੜਿ ਧੋਤੀ ਕਖਾਈ." (ਵਾਰ ਆਸਾ)


ਸਰਵ- ਤਿਸ ਨੇ. "ਆਨ ਉਪਾਵਨ ਜੀਵਤ ਮੀਨਾ ਬਿਨੁ ਜਲ ਮਰਨਾ ਤੇਂਹ." (ਜੈਤ ਮਃ ੫)


ਸੰ. तिन्दुक- ਤਿੰਦੁਕ ਬਿਰਛ. ਦੇਖੋ, ਤਿੰਦੁਕ.


ਸਰਵ- ਤੂੰ. "ਚੇਤ ਚਿੰਤਾਮਨਿ, ਤੈ ਭੀ ਉਤਰਹਿ ਪਾਰਾ." (ਸੋਰ ਮਃ ੯) "ਤੈ ਨਰ ਕਿਆ ਪੁਰਾਨ ਸੁਨਿ ਕੀਨਾ?" (ਸਾਰ ਪਰਮਾਨੰਦ) ੨. ਉਸਦੇ. ਤਿਸ ਦੇ. "ਹਰਿਨਾਮੁ ਨ ਸਿਮਰਹਿ ਸਾਧੁ ਸੰਗਿ, ਤੈ ਤਨਿ ਊਡੈ ਖੇਹ." (ਵਾਰ ਬਿਹਾ ਮਃ ੫) ੩. ਤੈਨੂੰ. ਤੁਝੇ. "ਜੋ ਤੈ ਮਾਰਨਿ ਮੁਕੀਆ." (ਸ. ਫਰੀਦ) ੪. ਤਿਸ ਨੂੰ. ਤਿਸੇ. "ਜੈ ਭਾਵੈ ਤੈ ਦੇਇ." (ਸ੍ਰੀ ਮਃ ੩) ੫. ਤੁਝ. "ਤੈ ਸਾਹਿਬ ਕੀ ਬਾਤ ਜਿ ਆਖੈ, ਕਹੁ ਨਾਨਕ ਕਿਆ ਦੀਜੈ?" (ਵਡ ਮਃ ੧) ੬. ਤੇਰੇ. "ਤੈ ਪਾਸਹੁ ਓਇ ਲਦਿਗਏ." (ਸ. ਫਰੀਦ) ੭. ਵਿ- ਤਿੰਨ. ਤ੍ਰਯ. "ਥਾਲੈ ਵਿੱਚ ਤੈ ਵਸਤੂ ਪਈਓ." (ਵਾਰ ਸੋਰ ਮਃ ੩) "ਗਜ ਸਾਢੇ ਤੈ ਤੈ ਧੋਤੀਆ." (ਆਸਾ ਕਬੀਰ) ੮. ਸੰਗ੍ਯਾ- ਅਸਥਾਨ. ਥਾਉਂ. ਜਗਾ. "ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਇ." (ਵਾਰ ਆਸਾ) ੯. ਤਾਉ. ਸੇਕ. ਆਂਚ. "ਚਲੇ ਤੇਜ ਤੈਕੈ." (ਚੰਡੀ ੨) ੧੦. ਪ੍ਰਤ੍ਯ- ਸੇ. ਤੋ. "ਮਨਮੁਖ ਗੁਣ ਤੈ ਬਾਹਰੇ." (ਸ਼੍ਰੀ ਮਃ ੩) ੧੧. ਕਾ. ਕੇ. "ਸਦਾ ਇਕ ਤੈ ਰੰਗ ਰਹਹਿ." (ਵਾਰ ਵਡ ਮਃ ੩) ੧੨. ਵ੍ਯ- ਪਰਯੰਤ. ਤੀਕ. ਤੋੜੀ. "ਜੌ ਜੁਗ ਤੈ ਕਰਹੈ ਤਪਸਾ." (ਸਵੈਯੇ ੩੩) ੧੩. ਅਤੇ. ਔਰ. "ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿਜਾਇ." (ਵਾਰ ਗੂਜ ੧. ਮਃ ੩) "ਭਗਤਾ ਤੈ ਸੰਸਾਰੀਆ ਜੋੜੁ ਕਦੇ ਨ ਆਇਆ." (ਵਾਰ ਮਾਝ ਮਃ ੧) ੧੪. ਦੇਖੋ, ਤਯ,