ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਯਮਦੂਤ. ਕਾਲ (ਧਰਮ) ਦਾ ਸੇਵਕ. "ਕਾਲਪੁਰਖ ਕਾ ਮਰਦੈ ਮਾਨ." (ਭੈਰ ਕਬੀਰ) ੨. ਅਕਾਲਪੁਰਖ ਦਾ ਸੰਖੇਪ ਵਾਹਿਗੁਰੂ. "ਕਾਲਪੁਰਖ ਕੀ ਕਰੀ ਬਡਾਈ." (ਪਾਰਸਾਵ)


ਸਮੇਂ ਦਾ ਅੰਦਾਜ਼ਾ. ਵਿਸਨੁਪੁਰਾਣ ਵਿੱਚ ਵੇਲੇ ਦਾ ਪ੍ਰਮਾਣ ਇਉਂ ਲਿਖਿਆ ਹੈ-#ਇੱਕ ਲਘੁ ਅੱਖਰ ਦੇ ਬੋਲਣ ਵਿੱਚ ਜੋ ਸਮਾਂ ਲੱਗੇ ਉਹ ਨਿਮੇਸ (ਅੱਖ ਦਾ ਝਮਕਣਾ) ਹੈ.#੧੫ ਨਿਮੇਸ ਦੀ ਇੱਕ ਕਾਸ੍ਠਾ.#੩੦ ਕਾਸ੍ਠਾ ਦੀ ਕਲਾ.#੨੦ ਕਲਾ ਦਾ ਮੁਹੂਰਤ.#੬੦ ਮੁਹੂਰਤ ਦਾ ਦਿਨ ਰਾਤ.#੧੫ ਦਿਨ ਰਾਤ ਦਾ ਪਕ੍ਸ਼੍‍ (ਪੱਖ).#੨. ਪਕ੍ਸ਼੍‍ ਦਾ ਮਹੀਨਾ.#੨. ਮਹੀਨੇ ਦੀ ਰਿਤੁ (ਰੁੱਤ).#੬. ਮਹੀਨੇ ਦਾ ਅਯਨ.#੨. ਅਯਨ ਦਾ ਵਰ੍ਹਾ.#ਅਮਰਕੋਸ ਲਿਖਦਾ ਹੈ-#੧੮ ਨਿਮੇਸ ਦੀ ਕਾਸ੍ਠਾ.#੩੦ ਕਾਸ੍ਠਾ ਦੀ ਕਲਾ.#੩੦ ਕਲਾ ਦਾ ਕ੍ਸ਼੍‍ਣ.#੧੨ ਕ੍ਸ਼੍‍ਣ ਦਾ ਮੁਹੂਰਤ.#੩੦ ਮੁਹੂਰਤ ਦਾ ਦਿਨ ਰਾਤ (ਅਹੋਰਾਤ੍ਰ).¹#੧੫ ਅਹੋਰਾਤ੍ਰ ਦਾ ਪਕ੍ਸ਼੍‍#੨. ਪਕ੍ਸ਼੍‍ ਦਾ ਮਹੀਨਾ.#੨. ਮਹੀਨੇ ਦੀ ਰਿਤੁ (ਰੁੱਤ).#੩. ਰਿਤੁ ਦਾ ਅਯਨ.#੨. ਅਯਨ ਦਾ ਸਾਲ.#ਜ੍ਯੋਤਿਸਪ੍ਰਭਾਕਰ ਅਨੁਸਾਰ-#੧੫ ਨਿਮੇਖ ਵਿਸਾ.#੧੫ ਵਿਸੇ ਦਾ ਚਸਾ.#੩. ਚਸੇ ਦਾ ਪਲ.#੬੦ ਪਲ ਦੀ ਘੜੀ.#੮. ਘੜੀ ਦਾ ਪਹਿਰ.#੮. ਪਹਿਰ ਅਥਵਾ ੬੦ ਘੜੀ ਦਾ ਦਿਨ ਰਾਤ. ਇਸ ਸਮੇਂ ਵੇਲੇ ਦੀ ਵੰਡ ਇਉਂ ਹੈ-#੬੦ ਸੈਕੰਡ (second) ਦਾ ਮਿਨਟ (minute).#੬੦ ਮਿਨਟ ਦਾ ਘੰਟਾ (hour).#੩. ਤਿੰਨ ਘੰਟੇ ਦਾ ਪਹਿਰ (watch).#੪. ਅੱਠ ਪਹਿਰ (੨੪ ਘੰਟਿਆਂ) ਦਾ ਦਿਨ ਰਾਤ.² ਦੇਖੋ, ਕਲਪ ਅਤੇ ਯੁਗ.


ਕਾਲ ਦੀ ਪਾਸ਼. ਜਮ ਦੀ ਫਾਹੀ. "ਕਾਲਫਾਸ ਜਬ ਗਰ ਮੈਂ ਮੇਲੀ." (ਮਾਰੂ ਮਃ ੯)


ਅ਼. [قالب] ਕ਼ਾਲਬ. ਸੰਗ੍ਯਾ- ਸੰਚਾ. ਢਾਂਚਾ। ੨. ਦੇਹ. ਸ਼ਰੀਰ. ਜਿਸਮ.


ਜਨਮ ਮਰਣ. ਦੇਖੋ, ਕਾਲ ੮. ਅਤੇ ਬਿਕਾਲ.


ਫ਼ਾ. [کالبُد] ਸੰਗ੍ਯਾ- ਸੰਚਾ. ਢਾਂਚਾ. ਕਲਬੂਤ. "ਕਾਲਬੂਤ ਕੀ ਹਸਤਨੀ ਮਨ ਬਉਰਾ ਰੇ." (ਗਉ ਕਬੀਰ) ਹਾਥੀ ਦੇ ਫੜਨ ਲਈ ਹਥਣੀ ਦਾ ਕਾਲਬੂਤ ਬਣਾਕੇ ਘਾਸ ਨਾਲ ਢਕੇ ਹੋਏ ਡੂੰਘੇ ਟੋਏ ਪੁਰ ਖੜਾ ਕਰਦੇ ਹਨ, ਜਿਸ ਪਾਸ ਮਦਮੱਤ ਹਾਥੀ ਆਕੇ ਟੋਏ ਵਿੱਚ ਡਿਗਕੇ ਫਸ ਜਾਂਦਾ ਹੈ। ੨. ਦੇਹ. ਸ਼ਰੀਰ.


ਸੰ. ਕਲ੍ਯਭਾਸ. ਸੰਗ੍ਯਾ- ਪਹਿ (ਪੁਹ) ਫਟਣ ਵੇਲੇ ਦਾ ਪ੍ਰਕਾਸ਼. "ਕਿ ਖੰ ਕਾਲਭਾਸੰ." (ਦੱਤਾਵ) ਦੱਤ ਸਵੇਰ ਦੀ ਰੌਸ਼ਨੀ ਵਾਂਙ ਪ੍ਰਕਾਸ਼ਦਾ ਹੈ.