ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਉਤਸਾਹ ਨਾਲ। ੨. ਪਰਚਾਵੇ ਲਈ. ਦੇਖੋ, ਉਛਾਹ. "ਖੇਲ ਕੀਆ ਆਪਣੈ ਉਛਾਹਿ ਜੀਉ." (ਸਵੈਯੇ ਮਃ ੪. ਕੇ)


ਸੰਗ੍ਯਾ- ਛਾਦਨ (ਢਕਣ) ਦਾ ਵਸਤ੍ਰ. ਉਛਾੜ. ਗਿਲਾਫ਼ "ਜਰੀ ਸੰਗ ਜਰੇ ਰਾਜੈਂ ਆਰੁਨ ਉਛਾਰ ਹੀ." (ਨਾਪ੍ਰ) ਲਾਲ ਰੰਗ ਦੇ ਉਛਾੜ। ੨. ਦੇਖੋ, ਉਛਾਲਨ.


ਦੇਖੋ ਉਛਾਲਨ.


ਦੇਖੋ, ਉਛਲਾ ਅਤੇ ਉਛਾਲਨਾ.


ਸੰ. उच्छालन. ਕ੍ਰਿ- ਟਪਾਉਣਾ. ਕੁਦਾਉਣਾ ੨. ਉੱਪਰ ਨੂੰ ਸੁੱਟਣਾ। ੩. ਉੱਪਰ ਹੇਠ ਕਰਨਾ.


ਸੰਗ੍ਯਾ- ਗ਼ਿਲਾਫ਼. ਦੇਖੋ, ਉਛਾਰ। ੨. ਅੱਛਾਦਨ (ਢਕਣ) ਵਾਲਾ ਪਦਾਰਥ.


ਸੰ. उच्छिष्ट. ਵਿ- ਖਾਧੇ ਪਿੱਛੋਂ ਬਚਿਆ ਅੰਨ. ਜੂਠ.