ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਡਿੰਗ. ਸੰਗ੍ਯਾ- ਕਾਲੀ ਜਹਿਰ. ਅਫੀਮ. ਅਹਿਫੇਨ.


(ਸਨਾਮਾ) ਕਾਲ (ਯਮ) ਦੀ ਅਨੁਜਾ (ਛੋਟੀ ਭੈਣ) ਯਮੁਨਾ, ਉਸ ਦਾ ਈਸ਼ (ਸ੍ਵਾਮੀ) ਵਰੁਣ, ਉਸ ਦਾ ਅਸ੍‍ਤ੍ਰ ਫਾਹੀ. ਪਾਸ਼.


ਉਹ ਸਮੁੰਦਰ, ਜਿਸ ਦਾ ਪਾਣੀ ਕਾਲਾ ਨਜ਼ਰ ਆਉਂਦਾ ਹੈ. ਏਂਡੇਮਨ (ਅੰਡੇਮਨ) ਅਤੇ ਨਿਕੋਬਾਰ ਦ੍ਵੀਪਾਂ ਦੇ ਪਾਸ ਸਮੁੰਦਰ ਬਹੁਤ ਕਾਲਾ ਵਿਖਾਈ ਦਿੰਦਾ ਹੈ, ਇਸ ਲਈ ਇਹ ਨਾਉਂ ਹੋ ਗਿਆ ਹੈ। ੨. ਭਾਰਤ ਦੇ ਅਪਰਾਧੀਆਂ ਨੂੰ ਦੇਸ਼ ਨਿਕਾਲੇ ਦੀ ਸਜ਼ਾ ਜਦ ਮਿਲਦੀ ਹੈ, ਤਦ ਇਨ੍ਹਾਂ ਟਾਪੂਆਂ ਵਿੱਚ ਭੇਜਿਆਂ ਜਾਂਦਾ ਹੈ, ਇਸ ਵਾਸਤੇ ਜਲਾਵਤਨੀ ਦਾ ਨਾਉਂ ਭੀ "ਕਾਲਾਪਾਨੀ" ਹੋ ਗਿਆ ਹੈ.


ਸੰਗ੍ਯਾ- ਹਜ਼ਾਰਾ ਜਿਲੇ ਵਿੱਚ ਇੱਕ ਛੋਟੀ ਛਾਉਣੀ, ਜੋ ਐਬਟਾਬਾਦ ਅਤੇ ਮਰੀ ਦੀ ਸੜਕ ਪੁਰ ਹੈ। ੨. ਮੀਆਂਵਾਲੀ ਜਿਲੇ ਦੀ ਈਸਾਖੇਲ ਤਸੀਲ ਵਿੱਚ ਇੱਕ ਨਗਰ, ਜੋ ਸਿੰਧੁਨਦ ਦੇ ਸੱਜੇ ਕੰਢੇ ਹੈ. ਇੱਥੋਂ ਪੀਲੀ ਫਟਕੜੀ ਬਹੁਤ ਨਿਕਲਦੀ ਹੈ, ਜੋ ਅਨੇਕ ਦਵਾਈਆਂ ਵਿੱਚ ਵਰਤੀਦੀ ਹੈ.


ਕਾਲ (ਮਹਾਕਾਲ) ਦਾ ਆਯੁਧ (ਸਸ਼ਤ੍ਰ) ਖੜਗ. "ਕਰੀਕਰਾਂਤਕ ਕਸ੍ਟਰਿਪੁ ਕਾਲਯੁਧ ਕਰਵਾਰ। ਕਰਾਚੋਲ ਕਿਰਪਾਨ ਕੇ ਲੀਜਹੁ ਨਾਮ ਸੁਧਾਰ." (ਸਨਾਮਾ) ੨. ਕਾਲ (ਯਮ) ਦਾ ਸ਼ਸਤ੍ਰ, ਫਾਂਸੀ. (ਸਨਾਮਾ)


ਕਲੰਕ ਵਾਲੀ ਲਿਖਤ. ਐਸੀ ਤਹਿਰੀਰ ਜਿਸ ਵਿੱਚ ਹੋਰਨਾ ਪੁਰ ਦੋਸ ਥੱਪੇ ਜਾਣ. "ਜੇ ਤੂ ਅਕਲ ਲਤੀਫ਼ ਕਾਲੇ ਲਿਖ ਨ ਲੇਖ." (ਸ. ਫਰੀਦ) ਜਦ ਆਪਣੇ ਹੀ ਅੰਦਰ ਦੋਸ ਭਰੇ ਪਏ ਹਨ, ਫੇਰ ਦੂਜਿਆਂ ਦੇ ਵਿਰੁੱਧ ਬੁਰੇ ਲੇਖ ਨਾ ਲਿਖ। ੨. ਖੋਟੇ ਕਰਮ, ਜਿਨ੍ਹਾਂ ਦੇ ਕਰਨ ਤੋਂ ਜੀਵ ਦੀ ਕਿਸਮਤ ਬੁਰੀ ਲਿਖੀ ਜਾਵੇ.


ਸੰ. ਸੰਗ੍ਯਾ- ਦੂਜਾ ਸਮਾ। ੨. ਉਤਪੱਤੀ ਤੋਂ ਪਿਛਲਾ ਸਮਾ। ੩. ਵਿ- ਦੂਸਰੇ ਵੇਲੇ ਹੋਣ ਵਾਲਾ.


ਕਾਲ ਕਰਕੇ. ਕਾਲ ਨੇ. "ਸਭ ਬਾਧੀ ਜਮ ਕਾਲਿ." (ਵਡ ਛੰਤ ਮਃ ੩) "ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ." (ਭੈਰ ਕਬੀਰ)