nan
ਸੰਗ੍ਯਾ- ਪੋਤਸ੍ਥਾਨ (ਕਿਸ਼ਤੀਆਂ ਦੇ ਅੱਡੇ) ਤੇ ਰਹਿਣ ਵਾਲਾ ਜਲ ਦੇ ਪ੍ਰਵਾਹ ਦਾ ਭੇਤੀਆ, ਜੋ ਮਲਾਹਾਂ ਨੂੰ ਰਹਿਨੁਮਾਈ ਕਰਦਾ ਹੈ. "ਖੜਾ ਪੁਕਾਰੈ ਪਾਤਣੀ." (ਸ. ਫਰੀਦ) ਇੱਥੇ ਪਾਤਣੀ ਗੁਰੂ ਹੈ. "ਆਪੇ ਪਤਣੁ ਪਾਤਣੀ ਪਿਆਰਾ." (ਸੋਰ ਮਃ ੪) ੨. ਮਲਾਹ. ਪੱਤਨ ਪੁਰ ਪਹੁਚਾਉਣ ਵਾਲਾ pilot. ਭਾਵ- ਸਤਿਗੁਰੂ. "ਜੇ ਪਾਤਣੁ ਰਹੈ ਸੁਚੇਤ." (ਸ. ਫ਼ਰੀਦ) ੩. ਪੱਤਨ ਪੁਰ ਮਹਿਸੂਲ ਲੈਣ ਵਾਲਾ.
ਸੰ. ਸੰਗ੍ਯਾ- ਡੇਗਣ ਦੀ ਕ੍ਰਿਯਾ. ਹਿਠਾਹਾਂ ਸਿੱਟਣਾ.
ਦੇਖੋ, ਪੱਤਲ। ੨. ਦੇਖੋ, ਪਾਤ੍ਰ। ੩. ਵਿ- ਪਤਲਾ. ਜੋ ਮੋਟਾ ਨਹੀਂ. "ਪਿਯ ਪਾਤਰ ਪਤਰੀ ਤ੍ਰਿਯਾ." (ਚਰਿਤ੍ਰ ੧੬੧)
ਦੇਖੋ, ਪੱਤਲ। ੨. ਦੇਖੋ, ਪਾਤ੍ਰ। ੩. ਵਿ- ਪਤਲਾ. ਜੋ ਮੋਟਾ ਨਹੀਂ. "ਪਿਯ ਪਾਤਰ ਪਤਰੀ ਤ੍ਰਿਯਾ." (ਚਰਿਤ੍ਰ ੧੬੧)
nan
nan
ਵਿ- ਪਤਲਾ. "ਮ੍ਰਿਦੁਲ ਪਾਤਰੇ ਬਹੁ ਕਰ ਧਰੇ." (ਗੁਪ੍ਰਸੂ)
ਸੰਗ੍ਯਾ- ਪਤ੍ਰ, ਲੈਜਾਣ ਵਾਲਾ. ਪਤ੍ਰਹਾਰ. ਕਾਸਿਦ. ਦੇਖੋ, ਕੋਸਰੋ. "ਤਬ ਚਤੁਰ ਪਾਤਰੋ ਆਇਓ." (ਸੋਰ ਮਃ ੫) ੨. ਵਿ- ਪਤਲਾ.
ਦੇਖੋ, ਪੱਤਲ। ੨. ਦੇਖੋ, ਪਾਤਰ। ੩. ਪੱਤਲ ਦੇ ਆਕਾਰ ਦਾ ਵੱਡਾ ਕੱਛੂ.
ਸੰ. ਪਾਦਤਲ. ਪੈਰ ਦਾ ਹੇਠਲਾ ਭਾਗ.
ਸੰਗ੍ਯਾ- ਪਤ੍ਰ. ਪੱਤਾ.