ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤੋਸ ੩- ੪.


ਸੰ. ਤੋਸਣ. ਸੰਗ੍ਯਾ- ਪ੍ਰਸੰਨ ਕਰਨ ਦੀ ਕ੍ਰਿਯਾ। ੨. ਤ੍ਰਿਪਤਿ. ਸੰਤੋਸ.


ਸੰ. ਤੋਸਿਤ. ਵਿ- ਪ੍ਰਸੰਨ ਕੀਤਾ ਹੋਇਆ. "ਭਗਤੀ ਤੋਖਤ ਦੀਨਕ੍ਰਿਪਾਲਾ." (ਮਾਰੂ ਸੋਲਹੇ ਮਃ ੫)


ਸੰਗ੍ਯਾ- ਤੋਸਿਤਤਾ. ਤੋਸ ਹੋਣ ਦਾ ਭਾਵ. ਪ੍ਰਸੰਨਤਾ। ੨. ਤਸੱਲੀ. "ਭਏ ਪ੍ਰਸੰਨ ਤੋਖਤਾ ਧਰਕੈ." (ਗੁਪ੍ਰਸੂ)


ਡਿੰਗ. ਸੰਗ੍ਯਾ- ਤੁਰੰਗ. ਘੋੜਾ. ਦੇਖੋ, ਤੁਖਾਰ.


ਤੋਸਣ ਕੀਤਾ. ਪ੍ਰਸੰਨ ਕੀਤਾ. "ਨਾਨਾ ਝੂਠਿ ਲਾਇ ਮਨ ਤੋਖਿਓ." (ਟੋਡੀ ਮਃ ੫)


ਦੇਖੋ, ਤੋਖਤ.


ਤੋਸਣ ਕਰ ਲਿਆ. ਖ਼ੁਸ਼ ਕੀਤਾ. "ਸਲਿ ਬਿਸਲਿ ਆਣਿ ਤੋਖੀਲੇ ਹਰੀ." (ਧਨਾ ਤ੍ਰਿਲੋਚਨ) ਦੇਖੋ, ਸਲਿਬਿਸਲਿ.