ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਲੁਖ, ਕਾਲਸ ਅਤੇ ਖਨਿ.


ਦੇਖੋ, ਕਾਲੂ ਬਾਬਾ। ੨. ਸ਼੍ਰੀ ਗੁਰੂ ਨਾਨਕ ਦੇਵ ਦਾ ਇੱਕ ਸਿੱਖ, ਜੋ ਕਰਤਾਰਪੁਰ ਸੇਵਾ ਵਿੱਚ ਹ਼ਾਜਿਰ ਰਿਹਾ। ੩. ਬੰਮੀ ਗੋਤ ਦਾ ਸੁਲਤਾਨਪੁਰ ਨਿਵਾਸੀ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ। ੪. ਇੱਕ ਕਹਾਰ, ਜੋ ਝਿਉਰਾਂ ਦਾ ਪੀਰ ਹੋਇਆ ਹੈ. ਇਸ ਦਾ ਦੇਹਰਾ ਪਚਨੰਗਲ ਪਿੰਡ (ਜਿਲਾ ਹੁਸ਼ਿਆਰਪੁਰ) ਵਿੱਚ ਹੈ, ਜਿਸ ਥਾਂ ਦੂਰ ਦੂਰ ਦੇ ਝਿਉਰ ਜਾਕੇ ਪੂਜਦੇ ਹਨ. ਮੇਲਾ ਵੈਸਾਖੀ ਨੂੰ ਹੁੰਦਾ ਹੈ। ੫. ਦੇਖੋ, ਕਾਲੂਨਾਥ.


ਵਿ- ਕਲੁਸਿਤ. ਕਲੰਕ ਸਹਿਤ. ਦੋਸੀ. ਕਾਲਸ ਸਹਿਤ. ਦਾਗ਼ੀ. "ਕਾਲੂਖਤ ਮੋਹ ਅੰਧਿਆਰ." (ਆਸਾ ਛੰਤ ਮਃ ੪) "ਜਿਉ ਕਾਜਰ ਭਰਿ ਮੰਦਿਰ ਰਾਖਿਓ, ਜੋ ਪੈਸੇ ਕਾਲੂਖੀ ਰੇ." (ਦੇਵ ਮਃ ੫)


ਇਹ ਬਾਬਾ ਕਾਲੂ ਜੀ ਦਾ ਹੀ ਨਾਉਂ ਹੈ। ਦੇਖੋ, ਕਾਲੂ ਬਾਬਾ.


ਬਾਬਾ ਕਾਲੂ ਜੀ ਦੇ ਲਡਾਏ ਗੁਰੂ ਨਾਨਕ ਦੇਵ. ਕਾਲੂ ਜੀ ਦੇ ਸੁਪੁਤ੍ਰ.#ਗੌਰੀਯੇ ਅਹੀਰ ਰਾਈਂ ਗੂਜਰ ਲੁਹਾਰ ਨਾਊ#ਕੂੰਜਰੇ ਕਹਾਰ ਜਾਹਿਂ ਫੂਟੇ ਅੰਕ ਭਾਲ ਕੇ,#ਬਾਣੀਏ ਲਬਾਣੇ ਧੋਬੀ ਧੀਵਰ ਕਸੇਰੇ ਕਾਛੀ#ਧਾਨਕ ਤੰਬੋਲੀ ਕੋਲੀ ਤੇਲੀ ਮੰਦਚਾਲ ਕੇ,#ਬਾਢੀ ਭਠਿਆਰੇ ਬਾਰੀ ਧੁਨੀਏ ਮਲਾਹ ਮਾਲੀ#ਕੋਟਿ ਝੁੰਡ ਝੀਵਰ ਕੁਲਾਲ ਔ ਕਲਾਲ ਕੇ,#ਕੇਸਰੀਨਿਹਾਲ ਕਾਲੂਚੰਦ ਕੇ ਦੁਲਾਰੇ ਬਿਨਾ#ਤਾਰੇ ਕੌਨ ਸਾਰੇ ਨੀਚ ਬੀਚ ਕਲੂਕਾਲ ਕੇ.#ਕਾਯਥ ਸੁਨਾਰ ਸੂਜੀ ਖਾਤੀ ਬਰਿਯਾਰੇ ਬ੍ਰਿੰਦ#ਛੀਪੇ ਰੰਗਰੇਜ਼ ਜੇ ਨ੍ਹਵੈਯਾ ਪਾਪਤਾਲ ਕੇ,#ਪਟਵੈ ਪਟੋਲੀ ਕੋਰੀ ਕੁਨਬੀ ਮਦਾਰੀ ਬ੍ਰਿੰਦ#ਨ੍ਰਿੱਤਕ ਮਲੇਛ ਪੁੰਜ ਖਾਤੇ ਜੀਵ ਪਾਲਕੇ,#ਚੂਹਰੇ ਚਮਾਰ ਚੁਰਹੇਰੇ ਔ ਖਟੀਕ ਡੂੰਮ#ਡੂਮਰੇ ਹਲਾਲਖੋਰ ਭੀਲ ਬੂਢੇ ਬਾਲਕੇ,#ਕੇਸਰੀਨਿਹਾਲ ਕਾਲੂਚੰਦ ਕੇ ਦੁਲਾਰੇ ਬਿਨਾ#ਤਾਰੇ ਕੌਨ ਸਾਰੇ ਨੀਚ ਬੀਚ ਕਲੂਕਾਲ ਕੇ.


ਜਿਲਾ ਫ਼ਿਰੋਜ਼ਪੁਰ ਦੇ ਨਿਥਾਣੇ ਪਿੰਡ ਦਾ ਵਸਨੀਕ ਇੱਕ ਯੋਗੀ. ਇਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸੇਵਕ ਬਣਕੇ ਮੁਕਤਿ ਦਾ ਅਧਿਕਾਰੀ ਹੋਇਆ. ਇਸ ਦਾ ਅਸਥਾਨ ਮਾਲਵੇ ਵਿੱਚ ਪ੍ਰਸਿੱਧ ਹੈ. ਦੇਖੋ, ਨਿਥਾਣਾ। ੨. ਦੇਖੋ, ਕਾਲੂ ੪.


ਫ਼ਾ. [کالوُب] ਸੰਗ੍ਯਾ- ਦੇਹ. ਸ਼ਰੀਰ। ੨. ਅ਼. [قلوُب] ਕ਼ਲੂਬ. ਬਹੁਵਚਨ ਹੈ ਕ਼ਲਬ (ਦਿਲ) ਦਾ. ੩. ਅ਼. [قلوُب] ਕ਼ਲੂਬ. ਫਿਰ ਜਾਣ ਵਾਲਾ. ਜੋ ਕਿਸੇ ਬਾਤ ਪੁਰ ਕ਼ਾਇਮ ਨਹੀਂ. "ਕਾਲੂਬਿ ਅਕਲ ਮਨਿ ਗੋਰ ਨ ਮਾਨੀ." (ਵਾਰ ਮਲਾ ਮਃ ੧) ਚੰਚਲ ਅਵਿਸ਼੍ਵਾਸੀ ਬੁੱਧਿ ਵਾਲੇ ਨੇ ਮਨ ਵਿੱਚ ਸ਼ਮਸ਼ਾਨਭੂਮੀ ਚੇਤੇ ਨਹੀਂ ਕੀਤੀ. ਭਾਵ- ਮਰਣਾ ਭੁਲਾ ਦਿੱਤਾ ਹੈ.


ਮਾਤਾ ਬਨਾਰਸੀ ਦੇ ਉਦਰ ਤੋਂ ਬੇਦੀ (ਵੇਦੀ) ਸ਼ਿਵਨਾਰਾਯਣ (ਅਥਵਾ ਸ਼ਿਵਰਾਮ ਦੇ ਘਰ ਸੰਮਤ ੧੪੯੭ ਵਿੱਚ ਆਪ ਦਾ ਜਨਮ, ਅਤੇ ਸੰਮਤ ੧੫੭੯ ਵਿੱਚ ਕਰਤਾਰਪੁਰ ਦੇਹਾਂਤ ਹੋਇਆ. ਆਪ ਜਗਤਗੁਰੂ ਨਾਨਕ ਦੇਵ ਜੀ ਦੇ ਪਿਤਾ ਸਨ. ਭਾਈ ਸੰਤੋਖ ਸਿੰਘ ਜੀ ਨੇ ਦੇਹਾਂਤ ਤਲਵੰਡੀ ਲਿਖਿਆ ਹੈ. ਦੇਖੋ, ਨਾਨਕਪ੍ਰਕਾਸ਼ ਉੱਤਰਾਰਧ ਅਃ ੬, ਅੰਕ ੫੭.


ਚੰਚਲ ਬੁੱਧਿ ਵਾਲਾ. ਉਲਟੀ ਸਮਝਵਾਲਾ. ਦੇਖੋ, ਕਾਲੂਬ ੩.


ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਨੰਦਚੰਦ ਡਰੋਲੀ ਨਿਵਾਸੀ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੀਵਾਨ, ਜਦ ਉਦਾਸੀ ਸਾਧਾਂ ਦਾ ਗ੍ਰੰਥ- ਸਾਹਿਬ ਚੁਰਾਉਣ ਕਰਕੇ ਆਨੰਦਪੁਰੋਂ ਚੋਰੀਂ ਨੱਠਾ, ਤਦ ਕਰਤਾਰਪੁਰ ਧੀਰਮੱਲ ਜੀ ਪਾਸ ਆ ਠਹਿਰਿਆ. ਧੀਰਮੱਲ ਜੀ ਨੇ ਉਸ ਨੂੰ ਦਸ਼ਮੇਸ਼ ਜੀ ਦਾ ਜਾਸੂਸ ਸਮਝਕੇ ਧੋਖੇ ਨਾਲ ਗੋਲੀ ਮਾਰਕੇ ਮਰਵਾ ਦਿੱਤਾ ਅਤੇ ਉਸ ਦਾ ਸਰੀਰ ਕਾਲੇਸੰਙੇ ਸਸਕਾਰਿਆ ਗਿਆ. "ਕਾਲੇਸੰਙਾ ਫੂਕ੍ਯੋ ਜਾਇ। ਮ੍ਰਿਤਕ ਭਯੋ ਇਮ ਧਰਮ ਗਵਾਇ." (ਗੁਪ੍ਰਸੂ) ਦੇਖੋ, ਨੰਦਚੰਦ.


ਸੰਗ੍ਯਾ- ਕਲੁਸਤਾ. ਕਾਲਸ. ਕਾਲਖ. "ਤਾਂਕੇ ਮੁਖਿ ਲਾਗੈ ਕਾਲੇਖਾ." (ਸਾਰ ਮਃ ੫)