ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪ੍ਰਸ੍ਤਰ. ਪੱਥਰ. "ਜੋ ਪਾਥਰ ਕਉ ਕਹਤੇ ਦੇਵ." (ਭੈਰ ਕਬੀਰ ਮਃ ੫) ੨. ਜੜ੍ਹਮਤਿ. ਮੂਰਖ। ੩. ਪਾਪੀ. ਕੁਕਰਮਾਂ ਦੇ ਬੋਝ ਨਾਲ ਭਾਰੀ. "ਪਾਥਰ ਡੂਬਦਾ ਕਾਢਿਲੀਆ." (ਵਡ ਅਃ ਮਃ ੩)


ਸੰਗ੍ਯਾ- ਪੱਥਕੇ ਬਣਾਇਆ ਗੋਹੇ ਦਾ ਪਿੰਡ. ਗੋਬਰ ਦਾ ਉਪਲਾ। ੨. ਪਾਂਥ, ਰਾਹੀ. ਮੁਸਾਫ਼ਿਰ.


ਸੰ. ਸੰਗ੍ਯਾ- ਪਾਥ (ਪਾਣੀ) ਤੋਂ ਪੈਦਾ ਹੋਇਆ, ਕਮਲ. ਜਲਜ. "ਹਾਥ ਦ੍ਵੈ ਪਾਥੋਜ ਸਮ." (ਗੁਪ੍ਰਸੂ)


ਸੰ. ਸੰਗ੍ਯਾ- ਪਾਥ (ਜਲ) ਦੇਣ ਵਾਲਾ, ਬੱਦਲ. ਮੇਘ.


ਸੰ. ਸੰਗ੍ਯਾ- ਪਾਥ (ਜਲ) ਧਾਰਨ ਵਾਲਾ. ਸਮੁੰਦਰ.


ਦੇਖੋ, ਪੱਦ. "ਪਾਦ ਮਾਰ ਕਰ ਊਚ ਸੁਨਾਵਾ." (ਪੰਪ੍ਰ) ੨. ਸੰਗ੍ਯਾ- ਪੈਰ. ਚਰਣ. "ਧਰ੍ਯੋ ਪਾਦ ਪੈ ਸੀਸ." (ਗੁਪ੍ਰਸੂ) ੩. ਛੰਦ ਦੀ ਤੁਕ ਦਾ ਹਿੱਸਾ ਅਥਵਾ ਛੰਦ ਦਾ ਚੌਥਾ ਭਾਗ. ਪਦ। ੪. ਕਿਸੇ ਵਸ੍‍ਤੁ ਦਾ ਚੌਥਾ ਭਾਗ, ਜੈਸੇ ਸੇਰ ਭਰ ਤੋਲ ਦਾ ਪਾਈਆ ਅਤੇ ਰੁਪਯੇ ਦੀ ਚੁਆਨੀ। ੫. ਬਿਰਛ ਦੀ ਜੜ. ਮੂਲ. ਦੇਖੋ, ਪਾਦਪ। ੬. ਕਿਰਣ. ਰਸ਼ਿਸ੍। ੭. ਚਾਲ. ਗਤਿ. ਗਮਨ। ੮. ਸ਼ਿਵ। ੯. ਫ਼ਾ. [پاد] ਤਖ਼ਤ. ਰਾਜਸਿੰਘਾਸਨ.


ਫ਼ਾ. [پادشاہ] ਪਾਦ (ਤਖ਼ਤ) ਸ਼ਾਹ (ਪਤਿ) ਸਿੰਘਾਸਨ ਦਾ ਮਾਲਿਕ. ਮਾਹਾਰਾਜਾਧਿਰਾਜ.


ਸੰ. ਵਿ- ਚਲਣ ਵਾਲਾ. ਜੋ ਤੇਜ਼ ਚਾਲ ਚੱਲੇ.