ਸੰ. ਤੋਟਕ. ਸੰਗ੍ਯਾ- ਸਖ਼ਤਕਲਾਮੀ. "ਕਰ ਕਰ ਤੋਢਕ ਬਰਲ ਚਲਾਯਾ." (ਭਾਗੁ)
nan
nan
ਸੰਗ੍ਯਾ- ਤੋਯਣਿ. ਜਲ ਧਾਰਨ ਵਾਲੀ ਨਦੀ. "ਸੱਸੱਸ੍ਰੋਣੰ। ਤੱਤੱਤੋਣੰ." (ਰਾਮਾਵ) ਸ੍ਰੋਣਤ (ਲਹੂ) ਦੀ ਤੋਣੰ (ਨਦੀ) ਵਹਿਤੁਰੀ.
ਦੇਖੋ, ਤੋਤਾ. "ਗਨਿਕਾ ਉਧਰੀ ਹਰਿ ਕਹੈ ਤੋਤ." (ਬਸੰ ਅਃ ਮਃ ੫)
nan
ਵਿ- ਤੁਤਲਾ. ਜੋ ਸਪਸ੍ਟ (ਸਾਫ) ਨਾ ਬੋਲ ਸਕੇ. "ਬੋਲੈਂ ਬਚਨ ਤੋਤਰੇ ਮੀਠੇ." (ਨਾਪ੍ਰ) "ਮ੍ਰਿਦੁ ਵਚਨ ਤੋਤਲੇ ਮੁਖ ਕਹੰਤ." (ਗੁਪ੍ਰਸੂ) ੨. ਸੰਗ੍ਯਾ- ਕਾਲੀ ਦੇਵੀ, ਜੋ ਸ਼ਰਾਬ ਪੀਕੇ ਸਾਫ ਨਹੀਂ ਬੋਲ ਸਕਦੀ. "ਤੋਤਲਾ ਸੀਤਲਾ ਸਾਕਿਨੀ." (ਪਾਰਸਾਵ).
ਫ਼ਾ. [طوطی] ਤ਼ੂਤ਼ੀ. ਸੰਗ੍ਯਾ- ਸ਼ੁਕ. ਕੀਰ. ਹਰੇ ਰੰਗ ਦਾ ਇੱਕ ਪ੍ਰਸਿੱਧ ਪੰਛੀ, ਜਿਸ ਦੀ ਚੁੰਜ ਲਾਲ ਹੁੰਦੀ ਹੈ. ਤੋਤੇ ਅਨੇਕ ਆਕਾਰ ਅਤੇ ਰੰਗ ਦੇ ਭੀ ਦੇਸ਼ਭੇਦ ਕਰਕੇ ਹੋਇਆ ਕਰਦੇ ਹਨ. "ਦੁਰਮਤਿ ਦੇਖ ਦਿਆਲੁ ਹੁਇ ਹੱਥਹੁ ਉਸ ਨੋ ਦਿੱਤੁਸ ਤੋਤਾ." (ਭਾਗੁ) ੨. ਤੋੜੇਦਾਰ ਬੰਦੂਕ ਦਾ ਘੋੜਾ. ਤੋੜੇ ਨੂੰ ਪਲੀਤੇ ਵਿੱਚ ਲਾਉਣ ਦੀ ਚਿਮਟੀ. "ਤੋਰਾ ਉਭਾਰ ਤੋਤੇ ਜੜੰਤ." (ਗੁਪ੍ਰਸੂ) ੩. ਮਹਿਤਾ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਗੁਰੂ ਸਾਹਿਬ ਨੇ ਇਸ ਨੂੰ ਗੁਰਬਾਣੀ ਦੇ ਵਿਚਾਰ ਦਾ ਉਪਦੇਸ਼ ਦਿੱਤਾ. ਇਹ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਦਾ ਪ੍ਰਧਾਨ ਯੋਧਾ ਸੀ ਅਤੇ ਵਡੀ ਵੀਰਤਾ ਦਿਖਾਉਂਦਾ ਹੋਇਆ ਅਮ੍ਰਿਤਸਰ ਜੀ ਦੇ ਜੰਗ ਵਿੱਚ ਸ਼ਹੀਦ ਹੋਇਆ.
nan