ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [طوطیٰچشم] ਸੰਗ੍ਯਾ- ਤ਼ੋਤ਼ੇ ਵਾਂਙ ਅੱਖ ਬਦਲਣ ਵਾਲਾ, ਸ੍ਵਾਰਥੀ ਆਦਮੀ.


ਫ਼ਾ. [تودہ] ਤੋਦਹ. ਸੰਗ੍ਯਾ- ਢੇਰ. ਅੰਬਾਰ। ੨. ਉੱਚੀ ਵੱਟ। ੩. ਤੀਰ ਦੇ ਨਿਸ਼ਾਨੇ ਲਈ ਬਣਾਈ ਕੰਧ, ਜਿਸ ਵਿੱਚ ਸੁੱਕੀ ਨਰਮ ਮਿੱਟੀ ਭਰੀ ਰਹਿਂਦੀ ਹੈ. ਖ਼ਾਕਤੋਦਾ. ਦੇਖੋ, ਲੈਸ.


ਤੁ. [توپ] ਸੰਗ੍ਯਾ- ਬਾਰੂਦ ਨਾਲ ਚਲਾਉਣ ਦਾ ਇੱਕ ਅਸਤ੍ਰ ਜਿਸ ਨਾਲ ਗੋਲਾ ਦੂਰ ਫੈਂਕਿਆ ਜਾਂਦਾ ਹੈ. Cannon. ਦੇਖੋ, ਅਗਿਨ ਅਸਤ੍ਰ। ੨. ਫ਼ੌਜ. ਸੈਨਾ.


ਸਰਵ- ਤੇਰੇ ਪਾਸ। ੨. ਕ੍ਰਿ. ਵਿ- ਤੇਥੋਂ. ਤੇਰੇ ਨਾਲੋਂ. "ਤੋਪਹਿ ਦੁਗਣੀ ਮਜੂਰੀ ਦੈਹਉ." (ਸੋਰ ਨਾਮਦੇਵ)


ਦੇਖੋ, ਤੋਪਚੀ.


ਸੰਗ੍ਯਾ- ਤੋਪਾਂ ਦੇ ਰੱਖਣ ਦਾ ਮਕਾਨ। ੨. ਤੋਪਾਂ ਦੀ ਸੈਨਾ. Artillery.