ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਵੀਆਂ ਨੂੰ ਸਾਹਿਤ੍ਯ ਗ੍ਰੰਥਾਂ ਵਿੱਚ ਦੱਸੇ ਹੋਏ ਦੋਸਾਂ ਤੋਂ ਸਦਾ ਬਚਣ ਦਾ ਧ੍ਯਾਨ ਰੱਖਣਾ ਚਾਹੀਏ, ਜਿਸ ਤੋਂ ਕਵਿਤਾ ਦੂਸਿਤ ਨਾ ਹੋਵੇ. ਭਾਵੇਂ ਇਸ ਵਿਸੇ ਦੀ ਵ੍ਯਾਖ੍ਯਾ ਲਈ ਜੁਦੇ ਗ੍ਰੰਥ ਦੀ ਲੋੜ ਹੈ, ਪਰ ਪਾਠਕਾਂ ਦੇ ਲਾਭ ਹਿਤ ਕੁਝ ਦੋਸ ਸੰਖੇਪ ਕਰਕੇ ਇੱਥੇ ਲਿਖਦੇ ਹਾਂ-#੧. ਸ਼ਬਦਹੀਨ, ਅਰਥਾਤ ਛੰਦ ਦੀ ਚਾਲ ਸਹੀ ਰੱਖਣ ਵਾਸਤੇ ਪਦ ਦੀ ਅਸਲ ਸ਼ਕਲ ਵਿਗਾੜ ਦੇਣੀ.#ਯਥਾ-#ਕਨਕ ਔ ਮਨਕ ਪੁਨ ਲੋਸਟੰ ਜਾਨੀਯੇ. x x#ਕਈ ਜੁੱਗ ਜਾਨੈ ਕਲੱਪੰ ਵਿਤਾਯੋ. x x#(ਗੁਵਿ ੧੦)#ਸ਼੍ਰੀ ਨਾਨਕ ਅੰਗਦ ਅਮਰ, ਰਾਮਦਾਸ ਅਰਜੰਨ. x x#(ਗੁਪ੍ਰਸੂ)#ਸੁਰ ਸੰਤ ਕੁਪੇ ਨਹਿ ਪੇਸ ਜਏ. x x#ਨਖੱਤ ਗੁਰੂ ਰਵਿ ਲੱਕ ਲਟੇ. x x#ਤਾਂ ਮਧ ਏਕ ਸੁਧਾਸਰ ਸੈਹਰ,#ਲੈਹਰਦਾਰ ਅਪਾਰ ਹਮੇਸੇਂ. (ਪੰਪ੍ਰ)#ਐਸੇ ਹੀ ਅਨੇਕ ਕਵੀਆਂ ਨੇ- ਸੁੰਦਰ ਨੂ ਸੁੰਦ੍ਰ, ਸਰਵ ਨੂੰ ਸ੍ਰਵ, ਤੋਪਖਾਨਾ ਨੂੰ ਤੁਪਖਾਨਾ, ਧੋਬੀ ਨੂੰ ਧੁਬੀ, ਬਬਰ ਨੂੰ ਬੱਬਰ, ਪ੍ਰਤਾਪ ਨੂੰ ਪਰਤਾਪ ਅਤੇ ਨਗਰ ਨੂੰ ਨਗ੍ਰ ਆਦਿਕ ਲਿਖਕੇ ਕਾਵ੍ਯਰਚਨਾ ਦੂਸਿਤ ਕੀਤੀ ਹੈ. ਛੰਦ ਵਿੱਚ ਪਦ ਇਸ ਰੀਤਿ ਨਾਲ ਵਰਤਣੇ ਚਾਹੀਏ, ਮਾਨੋ ਵਾਰਤਿਕ ਕਵਿਤਾ ਲਿਖੀ ਜਾ ਰਹੀ ਹੈ. ਉੱਤਮ ਕਵੀ ਉਹੀ ਹਨ, ਜੋ ਸ਼ਬਦਾਂ ਦੀ ਦੁਰਗਤਿ ਕੀਤੇ ਬਿਨਾ ਛੰਦਗਤਿ ਠੀਕ ਰਖਦੇ ਹਨ.#੨. ਕਰਣਕਟੁ. ਅਰਥਾਤ ਐਸੇ ਅੱਖਰ ਅਤੇ ਪਦ ਵਰਤਣੇ, ਜੋ ਕੰਨਾ ਨੂੰ ਕੌੜੇ ਲੱਗਣ, ਯਥਾ-#ਭਰ ਕੈ ਢਿੱਡ ਡਕਾਰਨ ਲੇਹੀਂ.#੩. ਅਸਮਰਥ. ਅਰਥਾਤ ਉਹ ਪਦ ਵਰਤਣਾ ਜੋ ਮੰਦਅਰਥ ਭੀ ਦੇ ਸਕੇ, ਯਥਾ-#ਰਾਸ ਮੱਧ ਮੋਹਨ ਜੂ ਤੀਅਨ ਸੋਂ ਖੇਲਹੀਂ.#ਇਸ ਦਾ ਪਾਠ ਇਹ ਭੀ ਹੋ ਸਕਦਾ ਹੈ-#ਰਾਸ ਮੱਧ ਮੋਹਨ ਜੂਤੀਅਨ ਸੋਂ ਖੇਲਹੀਂ.#੪. ਨਿਰਰ੍‍ਥਕ. ਅਰਥਾਤ ਅਰਥਰਹਿਤ ਪਦ. ਕੇਵਲ ਛੰਦਪੂਰਤੀ ਲਈ ਵਰਤਣੇ, ਯਥਾ-#ਪੂਰੀ ਊਰੀ ਰਸ ਭਰੀ ਕੜੀ ਕਚੌਰੀ ਸੰਗ.#੫. ਅਸ਼ਲੀਲ (अशलील ) ਅਰਥਾਤ ਘਿਰਣਾ ਅਰ ਲੱਜਾ ਦੇਣ ਵਾਲਾ ਪਦ, ਯਥਾ-#ਆਪ ਸੋਂ ਮਿਲਾਪ ਕਹੋ ਕੈਸੇ ਹੋਯ ਮਹਾਰਾਜ,#ਚੋਬਦਾਰ ਚੂਤੀਆ ਨ ਜਾਨਦੇਤ ਭੀਤਰੈਂ.#(ਭਗਵੰਤ ਕਵਿ)#੬. ਕਲਿਸ੍ਟ. ਅਰਥਾਤ ਅਜੇਹੇ ਔਖੇ ਪਦ, ਬੁਝਾਰਤ ਵਾਙੂੰ ਲਿਖਣੇ, ਜਿਨ੍ਹਾਂ ਦਾ ਅਰਥ ਸਮਝਣ ਲਈ ਔਖ ਹੋਵੇ, ਯਥਾ-#ਨਿਸਅਰਿ ਨਿਰਖ ਘਨਜਸੁਤ ਹਰਖ੍ਯੋ.¹#੭. ਪੰਗੁ ਅਥਵਾ ਯਤਿਭੰਗ. ਅਰਥਾਤ ਜਿਤਨੇ ਅੱਖਰ ਅਤੇ ਮਾਤ੍ਰਾ ਪੁਰ ਛੰਦ ਦਾ ਵਿਸ਼੍ਰਾਮ ਹੋਣਾ ਚਾਹੀਏ, ਉਸ ਤੋਂ ਵੱਧ ਘੱਟ ਪੁਰ ਹੋਣਾ, ਜਾਂ ਵਰਜਿਤ ਗਣ ਰੱਖਕੇ ਚਾਲ ਵਿਗਾੜ ਦੇਣੀ, ਜੈਸੇ ਜਗਣਾਤਮਕ ਪਦ ਦੋਹੇ ਦੇ ਆਦਿ.#੮. ਪੁਨਰੁਕ੍ਤਿ. ਅਰਥਾਤ ਇੱਕ ਪਦ ਨੂੰ ਉਸੇ ਅਰਥ ਵਿੱਚ ਫੇਰ ਵਰਤਣਾ, ਯਥਾ-#ਜਾਂ ਨਰ ਕੋ ਨਹਿ ਗ੍ਯਾਨ ਹੈ, ਸੋ ਨਰ ਪਸੂ ਸਮਾਨ.#੯. ਅੰਧ. ਅਰਥਾਤ ਨਿਯਮ ਅਤੇ ਰੀਤਿ ਵਿਰੁੱਧ ਪਦ ਵਰਤਣੇ, ਯਥਾ-#ਨਾਸਿਕਾ ਕਮਲ ਜੈਸੀ ਨੈਨ ਹੈਂ ਨਗਾਰੇ ਸੇ.#੧੦ ਬਧਿਰ. ਅਰਥਾਤ ਵਿਰੁੱਧ ਅਰਥ ਦੇਣ ਵਾਲੇ ਪਦਾਂ ਦਾ ਜੋੜਨਾ, ਯਥਾ-#ਜਾਯਾ ਸੋਂ ਮਿਲ ਤਾਤ ਬਖਾਨੀ.²#੧੧ ਮ੍ਰਿਤਕ. ਅਰਥਾਤ ਐਸੇ ਪਦ ਵਰਤਣੇ ਜਿਨ੍ਹਾਂ ਤੋਂ ਸਿਵਾਯ ਅਨੁਪ੍ਰਾਸ ਅਤੇ ਤੁਕਬੰਦੀ ਦੇ ਹੋਰ ਕੁਝ ਅਰਥ ਨਾ ਨਿਕਲੇ, ਯਥਾ-#ਆਨਨ ਮਾਨਨ ਸੋਹਤੋ ਤਾਨਨ ਭਾਨਨ ਜਾਨ.#੧੨ ਅਪਾਰ੍‍ਥ. ਅਰਥਾਤ ਐਸੀ ਰਚਨਾ ਕਰਨੀ, ਜਿਸ ਤੋਂ ਕੋਈ ਚਮਤਕਾਰੀ ਅਰਥ ਨਾ ਨਿਕਲੇ, ਯਥਾ-#ਜਲ ਬਰਸੈ ਘਨ ਗਗਨ ਤੇ ਸੂਰ ਹਰੈ ਅੰਧਾਰ. x x x#ਨੇਤ੍ਰਨ ਸੇ ਜਨ ਪੇਖਤੇ ਸੁਨਤ ਕਾਨ ਸੇ ਬਾਤ.#੧੩ ਨਗਨ. ਅਰਥਾਤ ਅਲੰਕਾਰ ਰਹਿਤ ਕਵਿਤਾ.#੧੪ ਰਸਵਿਰੁੱਧ. ਵਿਰੋਧੀ ਰਸਾਂ ਨੂੰ ਮਿਲਾਕੇ ਲਿਖਣਾ, ਅਰਥਾਤ ਸ਼੍ਰਿੰਗਾਰ ਅਤੇ ਵੀਰ, ਅਥਵਾ ਹਾਸ੍ਯ ਨਾਲ ਭਯਾਨਕ ਰਸ ਨੂੰ ਮਿਲਾਉਣਾ.#੧੫ ਦੇਸ਼ ਵਿਰੁੱਧ. ਅਰਥਾਤ ਜੋ ਵਸਤੂ ਜਿਸ ਦੇਸ਼ ਦੀ ਹੈ ਉਸ ਤੋਂ ਵਿਰੁੱਧ ਵਰਣਨ, ਯਥਾ-#ਗਿਰਿਸ੍ਰਿੰਗਨ ਪਰ ਕਮਲਨ ਸੋਭਾ,#ਮਰੁਥਲ ਰਾਜਹੰਸ ਮਨ ਲੋਭਾ.#੧੬ ਕਾਲਵਿਰੁੱਧ. ਅਰਥਾਤ ਸਮੇਂ ਦੇ ਉਲਟ ਰਚਨਾ, ਯਥਾ-#ਹਿਮਰਿਤੁ ਮੇਂ ਫੂਲੇ ਕਮਲ ਕੋਕਿਲਧੁਨਿ ਚਹੁਁ ਓਰ.#ਭਾਈ ਸੰਤੋਖ ਸਿੰਘ ਜੀ ਨੇ ਆਪਣੀ ਨੰਮ੍ਰਤਾ ਪ੍ਰਗਟ ਕਰਦੇ ਹੋਏ ਨਾਨਕਪ੍ਰਕਾਸ਼ ਦੇ ਤੀਜੇ ਅਧ੍ਯਾਯ ਵਿੱਚ ਕਾਵ੍ਯਦੋਸਾਂ ਦਾ ਇਸ ਪ੍ਰਕਾਰ ਜਿਕਰ ਕੀਤਾ ਹੈ-#ਅੰਧ ਜੁ ਬਧਿਰ ਪੰਗੁ ਨਗਨ ਮ੍ਰਿਤਕ, ਪੁਨਰੁਕ੍ਤਿ#ਅਪਾਰਥ ਕੀ ਸਮਝ ਨ ਆਵਈ,#ਵੈਰ ਦੇਸ਼ ਕਾਲ ਗਨ ਅਗਨ ਨਵੋ ਹੀ ਰਸ#ਵਿਵਿਧਾਲੰਕਾਰ ਹੂੰ ਕੋ ਭੇਦ ਨਹਿ ਪਾਵਈ,#ਕੋਊ ਗੁਨ ਹੈ ਨ ਮੋ ਭਨਤ ਮੱਧ ਜਾਨੋ ਮਨ#ਗੁਨੀਅਨ ਹਾਸਯੋਗ ਅਟਪਟੀ ਜਾਵਈ,#ਏਕ ਗੁਨ ਯਾਮੇ ਸੋ ਵਿਦਿਤ ਸ਼੍ਰੁਤ ਸੰਤ ਸੁਨੋ!#ਸਤਿਗੁਰੁ ਕੀਰਤਿ ਸੁ ਨਿਰਮਲ ਭਾਵਈ.


ਸੰਗ੍ਯਾ- ਕ੍ਵਾਬ. ਜੋਸ਼ਾਂਦਾ. ਉਬਾਲਕੇ ਕੱਢਿਆ ਹੋਇਆ ਰਸ।¹ ੨. ਚਿੰਤਾ. ਫ਼ਿਕਰ. ਮਨ ਦਾ ਕੜ੍ਹਨਾ. "ਤਾਂ ਭਉ ਕੇਹਾ ਕਾੜਾ?" (ਮਾਝ ਮਃ ੫) "ਕਾੜਾ ਛੋਡਿ ਅਚਿੰਤ ਹਮ ਸੋਤੇ." (ਭੈਰ ਮਃ ੧) "ਤਿਸੁ ਕਿ ਕਾੜਿਆ?" (ਵਾਰ ਰਾਮ ੨, ਮਃ ੫)