ਸੰ. गाङ्गेय ਗਾਂਗੇਯ. ਗੰਗਾ ਦਾ ਪੁਤ੍ਰ ਭੀਸਮ, ਜੋ ਕੌਰਵ ਪਾਂਡਵਾਂ ਦਾ ਪਿਤਾਮਹ (ਦਾਦਾ) ਸੀ. ਦੇਖੋ, ਗੰਗਾ. "ਸੋਈ ਨਾਮ ਸਿਮਰਿ ਗੰਗੇਵਪਿਤਾਮਹ." (ਸਵੈਯੇ ਮਃ ੩. ਕੇ)
nan
ਸੰ. गङ्गवतार ਗੰਗਾਵਤਾਰ. ਗੜ੍ਹਵਾਲ ਦੇ ਇਲਾਕੇ ਇੱਕ ਅਸਥਾਨ, ਜਿੱਥੇ ਗੰਗਾ ਉੱਪਰੋਂ ਉਤਰੀ ਹੈ. ਇਸ ਥਾਂ ਦਾ ਜਲ ਲੋਕ ਬੋਤਲਾਂ ਵਿੱਚ ਪਾਕੇ ਦੂਰ ਦੂਰ ਤੀਕ ਵੇਚਦੇ ਹਨ. ਇਸ ਜਗਾ ਦੀ ਬਲੰਦੀ ੧੦੩੧੯ ਫੁਟ ਹੈ ਅਤੇ ਗੋਮੁਖ ਤੋਂ ਅੱਠ ਮੀਲ ਦੇ ਫਾਸਲੇ ਪੁਰ ਹਿਠਾਹਾਂ ਨੂੰ ਹੈ.
ਸੰਗ੍ਯਾ- ਗੰਗਾ ਦਾ ਉਦਕ (ਜਲ). ੨. ਦੇਖੋ, ਸਵੈਯੇ ਦਾ ਭੇਦ ੨੨.
ਗੰਗ- ਹੋਵੈ. ਗੰਗਾ ਹੁੰਦਾ ਹੈ. "ਮਿਲਿ ਗੰਗ ਗੰਗੋਵੈ." (ਭਾਗੁ)
nan
nan
nan
nan
ਸੰਗ੍ਯਾ- ਸਿਰ ਦੇ ਕੇਸ਼ਾਂ ਦਾ ਅਭਾਵ. ਟੋਟਣ ਪੁਰ ਬਾਲਾਂ ਦਾ ਨਾ ਹੋਣਾ. ਖਲ੍ਵਾਟ। ੨. ਸੰ. गञ्च ਅਵਗ੍ਯਾ. ਅਨਾਦਰ। ੩. ਖਾਨਿ. ਕਾਨ। ੪. ਪਾਤ੍ਰ ਰੱਖਣ ਦਾ ਘਰ। ੫. ਦੁਕਾਨ. ਹੱਟ। ੬. ਬਜਾਰ ਦਾ ਹਿੱਸਾ. ਕਟੜਾ। ੭. ਸ਼ਰਾਬਖ਼ਾਨਾ। ੮. ਗਾਈਆਂ ਬੰਨ੍ਹਣ ਦਾ ਘਰ। ੯. ਫ਼ਾ. [گنج] ਢੇਰ. ਅੰਬਾਰ। ੧੦. ਖ਼ਜ਼ਾਨਾ। ੧੧. ਚੰਗੇ ਪੁਰਖਾਂ ਦੀ ਯਾਦਗਾਰ ਦਾ ਮੰਦਿਰ. ਜਿਵੇਂ- ਸ਼ਹੀਦਗੰਜ.